ਇਸਲਾਮਾਬਾਦ, ਏਐੱਨਆਈ। ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਨੇ ਪਾਕਿਸਤਾਨ ਨੂੰ ਆਖ਼ਰੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਐੱਫਏਟੀਐੱਫ ਨੇ ਕਿਹਾ ਕਿ ਪਾਕਿਸਤਾਨ ਨੂੰ ਫਰਵਰੀ 2020 ਤਕ ਪੂਰੀ ਤਰ੍ਹਾਂ ਅੱਤਵਾਦੀਆਂ ਖ਼ਿਲਾਫ਼ ਆਪਣੀ ਯੋਜਨਾ ਪੂਰੀ ਕਰਨੀ ਹੋਵੇਗੀ, ਅਜਿਹਾ ਨਾ ਹੋਣ 'ਤੇ ਪਾਕਿਸਤਾਨ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾਵੇਗੀ। ਇਸ 'ਚ ਐੱਫਏਟੀਐੱਫ ਮੈਂਬਰਾਂ ਨੂੰ ਪਾਕਿਸਤਾਨ ਨਾਲ ਕਾਰੋਬਾਰੀ ਸਬੰਧਾਂ/ਲੈਣ-ਦੇਣ 'ਤੇ ਵਿਸ਼ੇਸ਼ ਧਿਆਨ ਦੇਣ ਲਈ ਆਪਣੀਆਂ ਵਿੱਤੀ ਸੰਸਥਾਵਾਂ ਨੂੰ ਸਲਾਹ ਦੇਣ ਦੀ ਨਸੀਹਤ ਸ਼ਾਮਲ ਹੈ।


ਗ੍ਰੇਅ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ

ਫਾਈਨੈਂਸ਼ੀਅਲ ਐਕਸ਼ਨ ਟਾਸਟ ਫੋਰਸ ਨੇ ਸਹਿਮਤੀ ਨਾਲ ਤੈਅ ਕੀਤਾ ਹੈ ਕਿ ਪਾਕਿਸਤਾਨ ਨੂੰ ਗ੍ਰੇਅ ਲਿਸਟ 'ਚ ਬਣਾਈ ਰੱਖਿਆ ਜਾਵੇਗਾ। ਐੱਫਏਟੀਐੱਫ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀ ਵਿੱਤੀ ਪੋਸ਼ਣ 'ਤੇ ਲਗਾਮ ਲਗਾਉਣ ਲਈ 27 'ਚੋਂ ਸਿਰਫ਼ 5 ਕਾਰਵਾਈ ਬਿੰਦੂਆਂ 'ਤੇ ਹੀ ਕੰਮ ਕਰ ਸਕਿਆ। ਐੱਫਏਟੀਐੱਫ ਦਾ ਕਹਿਣਾ ਹੈ ਕਿ 27 ਪੁਆਇੰਟ ਐਕਸ਼ਨ ਪਲਾਨ ਖ਼ਰਾਬ ਪ੍ਰਦਰਸ਼ਨ ਦੇ ਆਧਾਰ 'ਤੇ ਪਾਕਿਸਤਾਨ ਨੂੰ ਗ੍ਰੇਅ ਲਿਸਟ 'ਚ ਬਣਾਈ ਰੱਖਣ 'ਤੇ ਸਹਿਮਤੀ ਬਣੀ ਹੋਈ ਹੈ।

Posted By: Akash Deep