ਨਈ ਦੁਨੀਆ, ਪਾਕਿਸਤਾਨ : ਪਾਕਿਸਤਾਨ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਹੁਣ ਸਾਊਦੀ ਅਰਬ ਨੇ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਸਰਕਾਰ ਨੂੰ ਤਗੜਾ ਝਟਕਾ ਦਿੱਤਾ ਹੈ। ਸਾਊਦੀ ਅਰਬ ਨੇ ਪਾਕਿਸਤਾਨ ਦਾ ਨਵਾਂ ਨਕਸ਼ਾ ਜਾਰੀ ਕੀਤਾ ਹੈ, ਜਿਸ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਦਿਖਾਇਆ ਹੈ। ਪਾਕਿ ਕਬਜ਼ੇ ਵਾਲੇ ਕਸ਼ਮੀਰ 'ਚ ਰਹਿ ਰਹੇ ਐਕਟੀਵਿਸਟ ਅਮਜ਼ਦ ਅਯੂਬ ਨੇ ਟਵੀਟ ਕਰ ਜਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਵੱਲੋਂ ਜਾਰੀ ਇਸ ਨਕਸ਼ੇ ਨੂੰ ਦੇਖ ਕੇ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਟੀਮ ਦੇ ਹੋਸ਼ ਉਡ ਗਏ ਹਨ। ਅਮਜਦ ਨੇ ਆਪਣੇ ਟਵੀਟ 'ਚ ਲਿਖਿਆ ਕਿ ਇਹ ਸਾਊਦੀ ਅਰਬ ਵੱਲ਼ੋਂ ਭਾਰਤ ਨੂੰ ਦੀਵਾਲੀ ਦਾ ਗਿਫਟ ਹੈ।

ਦੱਸ ਦੇਈਏ ਕਿ ਇਸੇ ਮਹੀਨੇ 21 ਤੇ 22 ਨਵੰਬਰ ਨੂੰ ਸਾਊਦੀ ਅਰਬ ਨੇ ਜੀ-20 ਸ਼ਿਖਰ ਸੰਮੇਲਨ ਦੇ ਆਯੋਜਨ ਦੀ ਆਪਣੀ ਪ੍ਰਧਾਨਗੀ ਲਈ 20 ਰਿਆਲ ਦਾ ਨਵਾਂ ਨੋਟ ਜਾਰੀ ਕੀਤਾ ਹੈ। ਬੈਂਕ ਨੋਟ ਤੇ ਦੁਨੀਆ ਦਾ ਜੋ ਨਕਸ਼ਾ ਛਾਪਿਆ ਗਿਆ ਹੈ, ਉਸ 'ਚ ਗਿਲਗਿਤ ਬਾਲਟਿਸਤਾਨ ਤੇ ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸਿਆਂ ਦੇ ਰੂਪ 'ਚ ਨਹੀਂ ਦਿਖਾਇਆ ਗਿਆ ਹੈ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦਾ ਕਦਮ ਪਾਕਿਸਤਾਨ ਨੂੰ ਅਪਮਾਣਿਤ ਕਰਨ ਦੀ ਕੋਸ਼ਿਸ਼ ਤੋਂ ਘੱਟ ਨਹੀਂ ਹੈ।

ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਸਤੰਬਰ 'ਚ ਕਿਹਾ ਸੀ ਕਿ ਉਨ੍ਹਾਂ ਨੇ 15 ਨਵੰਬਰ ਨੂੰ ਹੋਣ ਵਾਲੇ ਗਿਲਗਿਤ-ਬਾਲਟਿਸਤਾਨ ਵਿਧਾਨ ਸਭਾ ਦੇ ਚੋਣਾਂ ਬਾਰੇ ਜੋ ਰਿਪੋਰਟ ਦੇਖੀ ਹੈ ਤੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।

Posted By: Amita Verma