ਇਸਲਾਮਾਬਾਦ, ਆਈਏਐੱਨਐੱਸ : ਪਾਕਿਸਤਾਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਲੋਕਾਂ ਨੇ ਰੋਕਥਾਮ ਦੇ ਉਪਾਅ ਦੀ ਪਾਲਣਾ ਨਾ ਕੀਤੀ ਤਾਂ ਈਦ ਦੀਆਂ ਛੁੱਟੀਆਂ ਮਗਰੋਂ ਦੇਸ਼ 'ਚ ਸਖ਼ਤੀ ਨਾਲ ਫਿਰ ਤੋਂ ਲਾਕਡਾਊਨ ਲਾਗੂ ਕੀਤਾ ਜਾ ਸਕਦਾ ਹੈ। ਇਸ 'ਚ ਢਿੱਲ ਦੇਣ ਮਗਰੋਂ ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਗੰਭੀਰ ਹੋਣ ਦਾ ਖ਼ਤਰਾ ਵੱਧ ਗਿਆ ਹੈ।

ਡਾਨ ਅਖ਼ਬਾਰ 'ਚ ਮੰਗਲਵਾਰ ਨੂੰ ਛਪੀ ਖ਼ਬਰ ਮੁਤਾਬਕ ਸਿਹਤ ਮਾਮਲਿਆਂ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜਫਰ ਮਿਰਜ਼ਾ ਨੇ ਕਿਹਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਇਹੀਂ ਸਥਿਤੀ ਬਣੀ ਰਹੀ ਤਾਂ ਅਸੀਂ ਸਖ਼ਤ ਲਾਕਡਾਊਨ ਦੋਬਾਰਾ ਲਾਗੂ ਕਰ ਸਕਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਇਹ ਧਾਰਨਾ ਬਣ ਰਹੀ ਹੈ ਕਿ ਦੇਸ਼ 'ਚ ਇਹ ਖ਼ਤਰਨਾਕ ਵਾਇਰਸ ਸਿਰਫ ਈਦ ਤਕ ਰਹੇਗਾ। ਉਹ ਬਹੁਤ ਵੱਡੀ ਗਲਤਫਹਿਮੀ 'ਚ ਹਨ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਲੋਕਾਂ ਨੇ ਬਚਾਅ ਦੇ ਉਪਾਆਂ ਦਾ ਪਾਲਣ ਨਾ ਕੀਤਾ ਤਾਂ ਇਹ ਸੰਕਟ ਬਹੁਤ ਹੀ ਗੰਭੀਰ ਹੋ ਸਕਦਾ ਹੈ।

ਸਾਹਮਣੇ ਆਏ 1,356 ਨਵੇਂ ਮਾਮਲੇ

ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਸੰਕ੍ਰਮਣ ਦੇ 1356 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਨੂੰ ਲੈ ਕੇ ਸੰਕ੍ਰਮਿਤਾਂ ਦਾ ਅੰਕੜਾ 57 ਹਜ਼ਾਰ 705 ਹੋ ਗਿਆ ਹੈ। 1197 ਪੀੜਤਾਂ ਦੀ ਮੌਤ ਹੋ ਚੁੱਕੀ ਹੈ।

Posted By: Susheel Khanna