v> ਇਸਲਾਮਾਬਾਦ (ਏਜੰਸੀ) : Lightening Kills 20 in Pakistan : ਪਾਕਿਸਤਾਨ 'ਤੇ ਮੌਸਮੀ ਬੇਰੁਖ਼ੀ ਦੀ ਤਕੜੀ ਮਾਰ ਪਈ ਹੈ। ਦੇਸ਼ ਦੇ ਸਿੰਧ ਸੂਬੇ (Pakistan's Sindh Province) ਦੇ ਦਿਹਾਂਤੀ ਇਲਾਕਿਆਂ 'ਚ ਜ਼ਬਰਦਸਤ ਬਾਰਿਸ਼ ਤੋਂ ਬਾਅਦ ਬਿਜਲੀ ਡਿੱਗਣ ਦੀਆਂ ਘਟਨਾਵਾਂ 'ਚ 20 ਲੋਕਾਂ ਦੀ ਮੌਤ ਹੋ ਗਈ ਜਦਕਿ 30 ਲੋਕ ਜ਼ਖ਼ਮੀ ਹੋ ਗਏ ਹਨ। ਇਹੀ ਨਹੀਂ ਸ਼ੁੱਕਰਵਾਰ ਨੂੰ ਆਈ ਇਸ ਅਸਮਾਨ ਆਫ਼ਤ ਦੀ ਲਪੇਟ 'ਚ ਆਉਣ ਨਾਲ ਸੈਂਕੜੇ ਪਸ਼ੂਆਂ ਦੀ ਵੀ ਮੌਤ ਹੋ ਗਈ ਹੈ।

ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਿਕ, ਸਿੰਧ ਦੇ ਥਾਰਪਾਰਕਰ ਜ਼ਿਲ੍ਹੇ (Tharparkar district) ਦੇ ਮੀਠੀ (Mithi), ਛੇਛੀ ਤੇ ਰਾਮ ਸਿੰਘ ਸੋਢੋ (Chhachhi and Ram Singh Sodho) ਪਿੰਡ 'ਚ ਬੁੱਧਵਾਰ ਦੇਰ ਰਾਤ ਜ਼ਬਰਦਸਤ ਬਾਰਿਸ਼ ਹੋਈ ਜਿਸ ਤੋਂ ਬਾਅਦ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ। ਇਹ ਸਿਲਸਿਲਾ ਵੀਰਵਾਰ ਨੂੰ ਵੀ ਜਾਰੀ ਰਿਹਾ। ਇਨ੍ਹਾਂ ਘਟਨਾਵਾਂ 'ਚ 10 ਔਰਤਾਂ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਾਦਸਿਆਂ 'ਚ ਸੈਂਕੜੇ ਪਸ਼ੂਆਂ ਦੀ ਵੀ ਮੌਤ ਹੋਈ ਹੈ।

Posted By: Seema Anand