ਪਿਸ਼ਾਵਰ (ਪੀਟੀਆਈ) : ਉੱਤਰੀ-ਪੱਛਮੀ ਪਾਕਿਸਤਾਨ 'ਚ 1992 'ਚ ਵਾਲਮੀਕ ਭਾਈਚਾਰਾ (ਜੋਕਿ ਘੱਟ ਗਿਣਤੀ ਹਿੰਦੂ ਭਾਈਚਾਰੇ ਦਾ ਹਿੱਸਾ ਹੈ) ਨੂੰ ਧਾਰਮਿਕ ਸਮਾਗਮਾਂ ਤੇ ਸ਼ਮਸ਼ਾਨਘਾਟ ਲਈ ਅਲਾਟ ਕੀਤੀ ਜ਼ਮੀਨ ਜਿਸ 'ਤੇ ਕਬਜ਼ਾ ਕਰ ਲਿਆ ਗਿਆ ਸੀ, ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇਹ ਕਬਜ਼ਾ ਖ਼ਤਮ ਕਰਵਾ ਦਿੱਤਾ ਗਿਆ ਹੈ। ਖ਼ੈਬਰ ਪਖਤੂਨਖਵਾ ਸੂਬੇ ਦੇ ਦੀਖਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਐਂਟੀ-ਕੁਰੱਪਸ਼ਨ ਵਿਭਾਗ ਦੀ ਮਦਦ ਨਾਲ ਕਬਜ਼ਾ ਧਾਰਕਾਂ ਤੋਂ ਇਹ ਜ਼ਮੀਨ ਖ਼ਾਲੀ ਕਰਵਾਈ। 1992 'ਚ ਵਾਲਮੀਕ ਭਾਈਚਾਰੇ ਨੂੰ ਅਲਾਟ ਕੀਤੀ ਗਈ ਛੇ ਕਨਾਲ ਜ਼ਮੀਨ 'ਤੇ 2007 'ਚ ਰੀਅਲ ਅਸਟੇਟ ਵਾਲਿਆਂ ਨੇ ਕਬਜ਼ਾ ਕਰ ਲਿਆ ਸੀ ਜੋਕਿ ਸੋਮਵਾਰ ਨੂੰ ਖ਼ਾਲੀ ਕਰਵਾਇਆ ਗਿਆ। ਘੱਟ ਗਿਣਤੀ ਭਾਈਚਾਰੇ ਨੇ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ।