ਇਸਲਾਮਾਬਾਦ, ਏਐੱਨਆਈ : ਪਾਕਿਸਤਾਨ ਦੇ ਸਾਬਕਾ ਪੀਐੱਮ ਨਵਾਜ਼ ਸ਼ਰੀਫ ਦੀ ਬੇਟੀ ਨੂੰ ਮਰੀਅਮ ਨਵਾਜ਼ ਨੂੰ ਲਾਹੌਰ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਕੋਰਟ ਨੇ ਮਰੀਅਮ ਨਵਾਜ਼ ਨੂੰ ਚੌਧਰੀ ਸ਼ੂਗਰ ਮਿੱਲ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਆਗੂ ਮਰਿਅਮ ਨੂੰ 8 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੋਰਟ ਨੇ ਪੀਐੱਮਐੱਲ-ਏਨ ਆਗੂ ਨੂੰ ਇਕ ਕਰੋੜ ਰੁਪਏ ਦਾ ਜਮਾਨਤ ਬਾਂਡ ਜਮ੍ਹਾ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਮਰੀਅਮ ਨੂੰ ਆਪਣਾ ਪਾਸਪੋਰਟ ਬੀ ਸਰੇਂਡਰ ਕਰਨਾ ਹੋਵੇਗਾ। 31 ਅਕਤੂਬਰ ਨੂੰ ਹਾਈ ਕੋਰਟ ਨੇ ਇਸ ਮਾਮਲੇ 'ਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

Posted By: Amita Verma