ਇਸਲਾਮਾਬਾਦ, ਏਜੰਸੀ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਮੁਲਕ ਦੇ ਡਗਮਗਾਉਂਦੇ ਅਰਥਚਾਰੇ ਨੂੰ ਦਰੁਸਤ ਕਰਨ ਲਈ ਕਰਤਾਰਪੁਰ ਲਾਂਘੇ ਤੋਂ ਆਸ ਲਗਾਈ ਹੈ। ਇਮਰਾਨ ਖ਼ਾਨ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ ਹੈ ਕਿ ਲਾਂਘਾ ਸਿੱਖ ਭਾਈਚਾਰੇ ਲਈ ਇਕ ਪ੍ਰਮੁੱਖ ਧਾਰਮਿਕ ਧਾਰਮਿਕ ਕੇਂਦਰ ਬਣੇਗਾ ਤੇ ਸਥਾਨਕ ਅਰਥਚਾਰੇ ਨੂੰ ਵੀ ਮਜ਼ਬੂਤੀ ਦੇਵੇਗਾ। ਉੱਥੇ ਹੀ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਹੀ ਇਮਰਾਨ ਖ਼ਾਨ 'ਤੇ ਕਰਾਰਾ ਹਮਲਾ ਕੀਤਾ ਹੈ।

ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਨਿਰਮਾਣ ਆਖ਼ਰੀ ਪੜਾਅ 'ਚ ਹੈ ਤੇ ਪਾਕਿਸਤਾਨ ਦੁਨੀਆ ਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਤਿਆਰ ਹੈ। ਇਹ ਲਾਂਘਾ 9 ਨਵੰਬਰ 2019 ਨੂੰ ਜਨਤਕ ਤੌਰ 'ਤੇ ਖੁੱਲ੍ਹੇਗਾ। ਦੁਨੀਆ ਦੇ ਇਸ ਸਭ ਤੋਂ ਵੱਡੇ ਗੁਰਦੁਆਰੇ 'ਚ ਭਾਰਤ ਤੇ ਦੁਨੀਆ ਦੇ ਬਾਕੀ ਹਿੱਸਿਆਂ ਤੋਂ ਸਿੱਖ ਸ਼ਰਧਾਲੂ ਆਉਣਗੇ। ਇਹ ਨਾ ਸਿਰਫ਼ ਸਿੱਖ ਭਾਈਚਾਰੇ ਲਈ ਇਕ ਪ੍ਰਮੁੱਖ ਧਾਰਮਿਕ ਕੇਂਦਰ ਬਣੇਗਾ, ਬਲਕਿ ਸਥਾਨਕ ਅਰਥਚਾਰੇ ਨੂੰ ਵੀ ਖ਼ੁਸ਼ਹਾਲ ਕਰੇਗਾ।

ਉਧਰ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪੱਤਰਕਾਰਾਂ ਨੂੰ ਬਿਆਨ ਦਿੱਤਾ ਕਿ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ 'ਤੇ ਆਉਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਹੈ। ਕੁਰੈਸ਼ੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਆਗੂ ਮਨਮੋਹਨ ਸਿੰਘ ਉਨ੍ਹਾਂ ਨੂੰ ਪੱਤਰ ਲਿਖ ਕੇ ਸਮਾਗਮ 'ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਮਨਮੋਹਨ ਸਿੰਘ ਆਮ ਆਦਮੀ ਦੇ ਤੌਰ 'ਤੇ ਸਮਾਗਮ 'ਚ ਸ਼ਾਮਲ ਹੋਣਗੇ, ਨਾ ਕਿ ਮੁੱਖ ਮਹਿਮਾਨ ਵਜੋਂ...।

Posted By: Akash Deep