ਕਰਾਚੀ, ਏਐੱਨਆਈ : ਪਾਕਿਸਤਾਨ ਦੇ ਕਰਾਚੀ 'ਚ ਸਟਾਕ ਐਕਸਚੇਂਜ ਬਿਲਡਿੰਗ ਕੋਲ ਅੱਤਵਾਦੀ ਹਮਲੇ ਦੀ ਖਬਰ ਹੈ। ਇਸ 'ਚ ਚਾਰ ਅੱਤਵਾਦੀਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਆਈਏਐੱਨਐੱਸ ਮੁਤਾਬਕ ਅਫਗਾਨਿਸਤਾਨ ਤੋਂ ਬਾਹਰ ਕੰਮ ਕਰਨ ਵਾਲੇ ਅੱਤਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਏ ਨੇ ਕਿਹਾ ਕਿ ਉਸ ਦੇ ਮਾਜਿਦ ਬ੍ਰਿਗੇਡ ਨੇ ਵਪਾਰਕ ਹਫ਼ਤੇ ਦੇ ਪਹਿਲੇ ਦਿਨ ਹਮਲੇ ਨੂੰ ਅੰਜਾਮ ਦਿੱਤਾ।ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਅੱਤਵਾਦੀਆਂ ਨੇ ਮਾਰੇ ਜਾਣ ਤੋਂ ਪਹਿਲਾਂ ਚਾਰ ਸੁਰੱਖਿਆ ਗਾਰਡ ਤੇ ਇਕ ਪੁਲਿਸ ਅਧਿਕਾਰੀ ਨੂੰ ਮਾਰ ਦਿੱਤਾ ਸੀ। ਪਾਕਿਸਤਾਨ ਨੇ ਅਖਬਾਰ 'ਦਿ ਡਾਨ' ਮੁਤਾਬਕ ਸ਼ੁਰੂਆਤੀ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਚਾਰ ਅੱਤਵਾਦੀ ਹਮਲਾਵਰ ਸਵੇਰੇ 9 ਵਜੇ ਤੋਂ ਬਾਅਦ ਇਮਾਰਤ 'ਚ ਦਾਖਲ ਹੋਏ ਤੇ ਗੋਲੀਆਂ ਚਲਾਈਆਂ ਉਨ੍ਹਾਂ ਨੇ ਦਾਖਲ ਹੋਣ ਵਾਲੇ ਦਰਵਾਜ਼ੇ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ। ਪੁਲਿਸ ਸਰਜਨ ਡਾ.ਕਾਰਾਰ ਅਹਿਮਦ ਅੱਬਾਸੀ ਨੇ ਕਿਹਾ ਕਿ ਡਾ. ਰੂਥ ਪਿਫੌ ਸਿਵਲ ਹਸਪਤਾਲ ਕਰਾਚੀ 'ਚ ਪੁਲਿਸਕਰਮੀਆਂ ਸਣੇ ਪੰਜ ਲਾਸ਼ਾਂ ਤੇ ਸੱਤ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ। ਪਾਕਿਸਤਾਨ ਦੇ ਅਖਬਾਰ ਦਿ ਡਾਨ ਦੇ ਮੁਤਾਬਕ ਸਿੰਧ ਰੇਂਜਰ ਨੇ ਕਿਹਾ ਕਿ ਹਮਲੇ ਦੇ ਤੁਰੰਤ ਬਾਅਦ ਪੁਲਿਸ ਤੇ ਰੇਂਜਰ ਦੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ ਤੇ ਹਮਲਾਵਰਾਂ ਨੂੰ ਮਾਰ ਸੁੱਟਿਆਂ। ਹਮਲਾਵਰਾਂ ਤੋਂ ਹਥਿਆਰ ਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਪੀਐੱਸਐਕਸ ਦਾ ਬਿਆਨ

ਇਸ 'ਚ ਪੀਐੱਸਐਕਸ ਨੇ ਇਕ ਬਿਆਨ 'ਚ ਕਿਹਾ ਅੱਜ ਪੀਐੱਸਐਕਸ ਕਪਾਊਂਡ 'ਤੇ ਇਕ ਅੱਤਵਾਦੀ ਹਮਲਾ ਹੋਇਆ। ਪ੍ਰਬੰਧਨ ਸੁਰੱਖਿਆ ਬਲਾਂ ਦੀ ਮਦਦ ਨਾਲ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਥਿਤੀ ਕੰਟਰੋਲ 'ਚ ਹੋਣ ਤੋਂ ਬਾਅਦ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਗੋਲ਼ੀਬਾਰੀ ਬੰਦ ਹੈ ਤੇ ਵੱਡੀ ਗਿਣਤੀ 'ਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਹਮਲਾ ਰਾਸ਼ਟਰੀ ਸੁਰੱਖਿਆ ਤੇ ਅਰਥਵਿਵਸਥਾ 'ਤੇ ਹਮਲੇ ਦੇ ਸਾਮਾਨ

ਹੈ।


ਸਿੰਧ ਦੇ ਗਵਰਨਰ ਇਮਰਾਨ ਇਸਮਾਈਲ ਨੇ ਘਟਨਾ ਦੀ ਨਿੰਦਾ ਕੀਤੀ

ਸਿੰਧ ਦੇ ਪੁਲਿਸ ਇੰਸਪੈਕਟਰ ਜਨਰਲ ਮੁਸ਼ਤਾਕ ਮਹਾਰ ਨੇ ਡੀਆਈਜੀ ਦੱਖਣੀ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ। ਸਿੰਧ ਦੇ ਗਵਰਨਰ ਇਮਰਾਨ ਇਸਮਾਈਲ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਅੱਤਵਾਦ ਖ਼ਿਲਾਫ਼ ਯੁੱਧ ਨੂੰ ਦਾਗ਼ੀ ਕਰਨ ਦੇ ਉਦੇਸ਼ ਨਾਲ ਪੀਐੱਸਐਕਸ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਆਈਜੀ ਤੇ ਸੁਰੱਖਿਆ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀਆਂ ਨੂੰ ਜੀਉਂਦੇ ਫੜਿਆ ਜਾਵੇ ਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਪੀਐੱਸਐਕਸ ਕਰਾਚੀ ਦੇ ਬਿਜਨੈੱਸ ਸੈਂਟਰ ਦੇ ਕੇਂਦਰ 'ਚ ਸਥਿਤ ਹੈ। ਸਟੇਟ ਬੈਂਕ ਆਫ ਪਾਕਿਸਤਾਨ ਵਰਗੀਆਂ ਮਹੱਤਵਪੂਰਨ ਇਮਾਰਤਾਂ ਇਸ ਦੇ ਕੋਲ ਸਥਿਤ ਹਨ।

Posted By: Ravneet Kaur