ਸਲਾਮਾਬਾਦ (ਆਈਏਐੱਨਐੱਸ) : ਇਸਲਾਮਾਬਾਦ ਹਾਈ ਕੋਰਟ ਨੂੰ ਆਪਣੀ ਪਹਿਲੀ ਔਰਤ ਜੱਜ ਮਿਲ ਸਕਦੀ ਹੈ। ਜਨਵਰੀ 2011 ਵਿਚ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤਕ ਕੋਈ ਔਰਤ ਇਸ ਦੀ ਜੱਜ ਨਹੀਂ ਬਣ ਸਕੀ। 'ਡਾਨ ਨਿਊਜ਼' ਅਨੁਸਾਰ ਕਾਨੂੰਨ ਮੰਤਰਾਲੇ ਨੇ ਪਾਕਿਸਤਾਨ ਦੇ ਜੁਡੀਸ਼ਲ ਕਮਿਸ਼ਨ ਜਿਸ ਦੀ ਪ੍ਰਧਾਨਗੀ ਪਾਕਿਸਤਾਨ ਦੇ ਚੀਫ ਜਸਟਿਸ ਆਸਿਫ ਸਈਦ ਖ਼ਾਨ ਖੋਸਾ ਕਰਦੇ ਹਨ, ਨੂੰ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਥਾਰ ਮਿਨਾਲਾਹ ਵੱਲੋਂ ਤਿੰਨ ਵਕੀਲਾਂ ਦੀ ਸਿਫ਼ਾਰਸ਼ ਦੀ ਚਿੱਠੀ ਭੇਜੀ ਹੈ ਕਿ ਇਨ੍ਹਾਂ ਨੂੰ ਇਸਲਾਮਾਬਾਦ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਜਾਏ। ਇਨ੍ਹਾਂ ਤਿੰਨਾਂ ਵਕੀਲਾਂ ਵਿਚ ਲੁੁਬਨਾ ਸਲੀਮ ਪਰਵੇਜ਼ ਦਾ ਨਾਂ ਵੀ ਸ਼ਾਮਲ ਹੈ। ਉਹ ਇਸ ਸਮੇਂ ਸਿੰਧ ਹਾਈ ਕੋਰਟ ਦੀ ਡਿਪਟੀ ਅਟਾਰਨੀ ਜਨਰਲ ਹੈ।