ਨਵੀਂ ਦਿੱਲੀ, ਜੇਐੱਨਐੱਨ : ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹੱਸਾ ਨਹੀਂ ਰੋਕ ਪਾਓਗੇ। ਇਹ ਵੀਡੀਓ ਗੁਆਂਢੀ ਦੇਸ਼ ਪਾਕਿਸਤਾਨ ਦੀ ਹੈ। ਇਸ ਵੀਡੀਓ ’ਚ ਪਾਕਿਸਤਾਨ ਪੁਲਿਸ ਨੇ ਇਕ ਵਾਰ ਫਿਰ ਤੋਂ ਫਿਲਮੀ ਸਟਾਈਲ ’ਚ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ ਹੈ। ਇਸ ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਾਕਿਸਤਾਨ ਦੇ ਕਿਸੇ ਸ਼ਹਿਰ ਦੀ ਇਕ ਛੱਤ ’ਤੇ ਕੁਝ ਪੁਲਿਸ ਵਾਲੇ ਪਤੰਗਾਂ ਨੂੰ ਸਮੇਟ ਰਹੇ ਹਨ। ਉੱਥੇ ਹੀ ਦੋਸ਼ੀ ਛੱਤ ਦੀ ਦੀਵਾਰ ਦੇ ਸਹਾਰੇ ਛੱਜੇ ’ਤੇ ਲੁੱਕਿਆ ਬੈਠਾ ਹੈ।


ਵੀਡੀਓ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਪੁਲਿਸ ਚੋਰ ਨੂੰ ਲੱਭ ਰਹੀ ਹੈ। ਉੱਥੇ ਹੀ ਨਾਲ ਦੇ ਮਕਾਨ ਦੇ ਲੋਕ ਚੋਰ ਪੁਲਿਸ ਦੀ ਇੱਧਰ-ਉੱਧਰ ਘੁੰਮਣ ਦੀ ਵੀਡੀਓ ਰਿਕਾਰਡ ਕਰਨ ’ਚ ਲੱਗੇ ਹਨ। ਉਦੋਂ ਪੁਲਿਸ ਵਾਲੇ ਦੋਸ਼ੀ ਨੂੰ ਫੋਨ ਕਰਦੇ ਹਨ। ਉਸ ਸਮੇਂ ਦੋਸ਼ੀ ਮੋਬਾਈਲ ਨੂੰ ਆਫ ਕਰ ਲੈਂਦੇ ਹਨ। ਇਹ ਦੇਖ ਕੇ ਵੀਡੀਓ ਬਣਾਉਣ ਵਾਲੇ ਦੂਰ ਤੋਂ ਕਹਿੰਦਾ ਨਜ਼ਰ ਆ ਰਿਹਾ ਹੈ। ਦੋਸ਼ੀ ਵਿਅਕਤੀ ਛੱਜੇ ’ਤੇ ਲੇਟਿਆ ਰਹਿੰਦਾ ਹੈ। ਪਾਕਿਸਤਾਨੀ ਪੁਲਿਸ ਵਾਲੇ ਦੋਸ਼ੀ ਨੂੰ ਲੱਭ ਨਹੀਂ ਪਾਉਦੀ। ਵੀਡੀਓ ਬੇਹੱਦ ਹੀ ਹੱਸੇ ਵਾਲੀ ਹੈ।

Posted By: Rajnish Kaur