ਇਸਲਾਮਾਬਾਦ, ਏਪੀ : ਦੱਖਣੀ ਕੋਰੀਆ ਦੇ ਪ੍ਰਸਿੱਧ ਪਰਵਤਰੋਹੀ Kim Hong Bin ਪਾਕਿਸਤਾਨ ਦੀ ਉੱਤਰੀ ਕਰਾਕੋਰਮ ਪਰਵਤਮਾਲਾ ਤੋਂ ਉਤਰਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਪਾਕਿਸਤਾਨ Alpine club ਦੇ ਸਕੱਤਰ ਕਰਾਰ ਹੈਰਦੀ ਦਾ ਕਹਿਣਾ ਹੈ ਕਿ ਉਹ ਪਹਾੜੀ ਤੋਂ ਉਤਰਦੇ ਹੋਏ ਫਿਸਲ ਗਏ ਤੇ ਚੀਨ ਵੱਲ ਕਿਤੇ ਡਿੱਗ ਗਏ। ਉਨ੍ਹਾਂ ਦਾ ਅਜੇ ਤਕ ਕੁਝ ਨਹੀਂ ਪਤਾ ਚੱਲਿਆ ਹੈ। ਇਹ ਹਾਦਸਾ ਐਤਵਾਰ ਨੂੰ ਚੋਟੀ ’ਤੇ ਕਰੀਬ 26400 ਫੁੱਟ ਦੀ ਉਚਾਈ ਤੋਂ ਅਚਾਨਕ ਖਰਾਬ ਹੋਏ ਮੌਸਮ ਤੋਂ ਬਾਅਦ ਹੋਇਆ ਸੀ।

ਹੈਦਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਲਾਸ਼ ਲਗਾਤਾਰ ਜਾਰੀ ਹੈ ਪਰ ਅਜੇ ਤਕ ਉਨ੍ਹਾਂ ਦੀ ਕੋਈ ਜਾਣਕਾਰੀ ਹੱਥ ਨਹੀਂ ਲੱਗ ਸਕੀ ਹੈ। ਦੱਸਣਯੋਗ ਹੈ ਕਿ ਕਿਮ ਦੁਨੀਆ ਦੀਆਂ ਸਾਰੀਆਂ ਉੱਚੀਆਂ ਚੋਟੀਆਂ ਨੂੰ ਫਤਿਹ ਕਰ ਚੁੱਕੇ ਹਨ। ਇਸ ਕਾਰਨਾਮੇ ਨੂੰ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਦਿਵਿਆਂਗ ਪਰਵਤਰੋਹੀ ਹਨ। 1991 ’ਚ ਅਲਾਸਕਾ ਸਮਿਟ ਦੌਰਾਨ ਹੋਏ ਹਾਦਸੇ ’ਚ ਉਨ੍ਹਾਂ ਦੇ ਹੱਥ ਦੀਆਂ ਸਾਰੀਆਂ ਉਂਗਲੀਆਂ ਨੂੰ ਕੱਟ ਦਿੱਤਾ ਗਿਆ ਸੀ।


52 ਸਾਲਾ ਕਿਮ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ Everest, ਵਿਸ਼ਵ ਦੀ ਦੂਜੀ ਸਭ ਉੱਚੀ ਚੋਟੀ ਕੇ-2 ’ਤੇ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ ਹੈ।

Posted By: Rajnish Kaur