ਇਸਲਾਮਾਬਾਦ, ਏਐੱਨਆਈ : ਪਾਕਿਸਤਾਨ ’ਚ ਪ੍ਰਤੱਖ ਤੇ ਅਪ੍ਰਤੱਖ ਰੂਪ ਨਾਲ ਫ਼ੌਜ ਦਾ ਹੀ ਕੰਟਰੋਲ ਰਿਹਾ ਹੈ। ਮੌਜੂਦਾ ਸਮੇਂ ’ਚ ਵੀ ਫ਼ੌਜ ਹੀ ਅਫਗਾਨਿਸਤਾਨ ਸਮੱਸਿਆ ਨੂੰ ਲੈ ਕੇ ਭਾਰਤ ’ਚ ਅੱਤਵਾਦ ਫੈਲਾਉਣ ਤਕ ਸਾਰੇ ਫ਼ੈਸਲੇ ਲੈ ਰਹੀ ਹੈ। ਹੁਣ ਪਾਕਿ ’ਚ ਫ਼ੌਜ ਨਿਆਪਾਲਿਕਾ ’ਤੇ ਵੀ ਪੂਰਾ ਕੰਟਰੋਲ ਕਰਨ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ।

ਇਸ ਨੂੰ ਲੈ ਕੇ Taiwanese Digital Portal ’ਚ Bilal Baloch ਦੀ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਰਿਪੋਰਟ ’ਚ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਫ਼ੌਜ ਦੇਸ਼ ਦੇ ਸਾਰੀਆਂ ਅਦਾਲਤਾਂ ’ਚ ਆਪਣੇ ਪ੍ਰਭਾਵ ਦਾ ਇਸਤੇਮਾਲ ਕਰ ਕੇ ਜੱਜਾਂ ਦੀ ਨਿਯੁਕਤੀ ਕਰਨ ’ਚ ਲੱਗੀ ਹੋਈ ਹੈ।

ਫ਼ੌਜ ਦੇ ਉੱਚ ਅਧਿਕਾਰੀ ਅਜਿਹੇ ਜੱਜਾਂ ਦੀ ਨਿਯੁਕਤੀ ਕਰਾ ਰਹੇ ਹਨ ਜੋ ਸਰਕਾਰ ਤੇ ਰਾਜ ਆਗੂਆਂ ਦੇ ਪ੍ਰਦਰਸ਼ਨ ’ਤੇ ਆਪਣੀ ਤਿਖੀ ਟਿੱਪਣੀਆਂ ਕਰਦੇ ਹਨ। ਇਸੇ ਨਾਲ ਫ਼ੌਜ ਦਬਾਅ ਬਣਾਉਣ ਦੀ ਰਣਨੀਤੀ ’ਤੇ ਕੰਮ ਸ਼ੁਰੂ ਕਰ ਦਿੰਦੇ ਹਨ।

Taiwanese media report ਅਨੁਸਾਰ ਲਾਹੌਰ ਉੱਚ ਅਦਾਲਤ ਦੇ ਸਾਬਕਾ ਜਸਟਿਸ ਏਜਾਜ਼ ਅਹਿਮਦ ਚੌਧਰੀ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਪਾਕਿ ਖੁਫੀਆਂ ਏਜੰਸੀ ਆਈਐੱਸਆਈ ਦੇ ਇਕ ਜਨਰਲ ਨੇ ਉਨ੍ਹਾਂ ਨਾਲ ਜੱਜਾਂ ਦੀ ਨਿਯੁਕਤੀ ਦੇ ਸਬੰਧ ’ਚ ਸੰਪਰਕ ਕੀਤਾ ਸੀ।

ਰਿਪੋਰਟ ਕਿਹਾ ਗਿਆ ਹੈ ਕਿ ਇਹੀ ਕਾਰਨ ਹੈ ਕਿ ਬਾਰ ਕਾਉਂਸਿਲ ਤੇ ਫ਼ੌਜ ਵਿਚਕਾਰ ਚੱਲ ਰਹੇ ਵਿਵਾਦ ਦੇ ਕਾਰਨ Supreme Court ’ਚ ਨਿਯੁਕਤ ਲੰਬਿਤ ਹੈ। ਪਾਕਿ ’ਚ ਹੁਣ ਤਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ ਫ਼ੌਜ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ ਹੈ।

Posted By: Rajnish Kaur