ਇਸਲਾਮਾਬਾਦ, ਏਐੱਨਆਈ : ਪਾਕਿਸਤਾਨ ਦੇ ਪ੍ਰਸਿੱਧ ਪਰਮਾਣੂ ਵਿਗਿਆਨਕ ਡਾ. ਅਬਦੁਲ ਕਾਦਿਰ ਖ਼ਾਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 85 ਸਾਲ ਦੇ ਸਨ। ਉਨ੍ਹਾਂ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦਾ ਜਨਕ ਮੰਨਿਆ ਜਾਂਦਾ ਸੀ। ਅੱਜ ਸਵੇਰੇ ਹੀ ਉਨ੍ਹਾਂ ਦਾ ਦੇਹਾਂਤ ਹੋਇਆ ਹੈ।

ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਕਾਦਿਰ ਖ਼ਾਨ ਦੀ ਤਬੀਅਤ ਬਿਗੜਨ 'ਤੇ ਸ਼ਨੀਵਾਰ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਸੀ। ਇਸ ਤੋਂ ਬਾਅਦ ਅੱਜ ਸਵੇਰੇ 7.04 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਫੇਫੜਿਆਂ ਦੇ ਖਰਾਬ ਹੋਣ ਨਾਲ ਹੋਈ ਹੈ।

Posted By: Rajnish Kaur