v> ਇਸਲਾਮਾਬਾਦ, ਜੇਐੱਨਐੱਨ : ਪਾਕਿਸਤਾਨ ਦੀਆਂ ਤਿੰਨ ਕਿਸ਼ਤੀਆਂ ਡੁੱਬ ਜਾਣ ’ਤੇ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 17 ਹੋਰ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਉੱਤਰ ਪੱਛਮੀ ਖੈਬਰ ਪਖਤੂੰਖਵਾ ਸੂਬੇ ਦੇ ਬੀਜਾਪੁਰ ਦੇ ਰਾਘਾਘਨ ਡੈਮ ’ਚ ਹੋਈ ਹੈ। ਜਾਣਕਾਰੀ ਅਨੁਸਾਰ ਕਿਸ਼ਤੀ ’ਚ 18 ਲੋਕ ਸਵਾਰ ਸੀ। ਸ਼ਿਨਹੂਆ ਦੀ ਰਿਪੋਰਟ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦ ਇਹ ਲੋਕ ਜਾ ਰਹੇ ਸੀ।

ਸ਼ਿਨਬੂਆ ਦੀ ਰਿਪੋਰਟ ਅਨੁਸਾਰ ਇਸ ਤੋਂ ਬਾਅਦ ਇਕ ਦੂਜੀ ਟੀਮ ਨੂੰ ਰੈਸਕਿਊ ਲਈ ਭੇਜਿਆ ਗਿਆ ਤੇ ਉਸ ਨੇ ਚਾਰ ਲੋਕਾਂ ਨੂੰ ਬਚਾ ਲਿਆ। ਇਸ ਦੇ ਇਾਲਵਾ ਇਨ੍ਹਾਂ ਲੋਕਾਂ ਨੇ ਚਾਰ ਲਾਸ਼ਾਂ ਵੀ ਪਾਣੀ ’ਚੋ ਕੱਢੀਆਂ। ਬਚਾਏ ਗਏ ਇਨ੍ਹਾਂ ਸਾਰਿਆਂ ਨੂੰ ਹਸਪਤਾਲ ’ਚ ਭੇਜਿਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।

Posted By: Sarabjeet Kaur