ਇਸਲਾਮਾਬਾਦ (ਏਜੰਸੀਆਂ) : ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਾਸਿਰ ਨੇ ਕਿਹਾ ਹੈ ਕਿ ਪਾਕਿਸਤਾਨੀ ਸੁਪਰੀਮ ਕੋਰਟ ਭਾਰਤੀ ਪ੍ਰੋਗਰਾਮਾਂ ਨੂੰ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਨਹੀਂ ਦਿਖਾਉਣ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਪ੍ਰੋਗਰਾਮਾਂ ਨਾਲ ਪਾਕਿਸਤਾਨ ਦੀ ਸੰਸਿਯਤੀ ਖ਼ਰਾਬ ਹੋ ਰਹੀ ਹੈ।

ਚੀਫ ਜਸਟਿਸ ਨਾਸਿਰ ਨੇ ਬੁੱਧਵਾਰ ਨੂੰ ਇਹ ਟਿੱਪਣੀ ਤਦ ਕੀਤੀ ਜਦੋਂ ਪਾਕਿਸਤਾਨ ਦੀ ਇਲੈਕਟ੫ਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਅਪੀਲ ਕੀਤੀ। ਪਾਕਿਸਤਾਨੀ ਹਾਈ ਕੋਰਟ ਨੇ ਵੀ ਪਾਕਿਸਤਾਨੀ ਟੀਵੀ ਚੈਨਲਾਂ 'ਤੇ ਭਾਰਤੀ ਪ੍ਰੋਗਰਾਮਾਂ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਸੀ।

'ਡਾਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਅਥਾਰਟੀ ਦੇ ਚੇਅਰਮੈਨ ਸਲੀਮ ਬੇਗ ਨੇ ਕਿਹਾ ਕਿ ਫਿਲਮਾਜੀਆ ਚੈਨਲ 'ਤੇ ਦਿਖਾਏ ਜਾਣ ਵਾਲੇ 65 ਫ਼ੀਸਦੀ ਪ੍ਰੋਗਰਾਮ ਵਿਦੇਸ਼ੀ ਹਨ। ਉਨ੍ਹਾਂ ਦਾ ਪ੍ਰਤੀਸ਼ਤ 80 ਫ਼ੀਸਦੀ ਤਕ ਹੈ। ਇਸ 'ਤੇ ਚੀਫ ਜਸਟਿਸ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਚੈਨਲਾਂ 'ਤੇ ਭਾਰਤੀ ਪ੍ਰੋਗਰਾਮਾਂ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਜਦੋਂ ਅਦਾਲਤ ਨੂੰ ਕਿਹਾ ਗਿਆ ਕਿ ਫਿਲਮਾਜੀਆ ਇਕ ਐਂਟਰਟੇਨਮੈਂਟ ਚੈਨਲ ਹੈ ਅਤੇ ਸਮਾਚਾਰ ਚੈਨਲ ਨਹੀਂ ਹੈ ਜਿਸ 'ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਦਿਖਾਇਆ ਜਾ ਸਕੇ। ਪੇਮਰਾ ਦੇ ਵਕੀਲ ਦੀ ਦਲੀਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਫਿਰ ਵੀ ਸਾਡੀ ਸੰਸਿਯਤੀ ਨੂੰ ਵਿਗਾੜ ਰਿਹਾ ਹੈ। ਜੱਜ ਨੇ ਫਰਵਰੀ ਦੇ ਪਹਿਲੇ ਹਫ਼ਤੇ 'ਚ ਅਗਲੀ ਸੁਣਵਾਈ ਯਕੀਨੀ ਬਣਾਉਂਦੇ ਹੋਏ ਸੁਣਵਾਈ ਮੁਲਤਵੀ ਕਰ ਦਿੱਤੀ।