ਇਸਲਾਮਾਬਾਦ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਸਖ਼ਤ ਰਵੱਈਏ ਨੇ ਪਾਕਿਸਤਾਨ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਹ ਕਬੂਲ ਕਰ ਚੁੱਕੇ ਹਨ ਇਕ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ 'ਚ ਹੀ ਹੈ ਅਤੇ ਉੱਥੋਂ ਦੀ ਸਰਕਾਰ ਉਸ ਦੇ ਸੰਪਰਕ 'ਚ ਹੈ। ਇਸ ਦੌਰਾਨ ਕੁਰੈਸ਼ੀ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਜੈਸ਼ ਬਾਰੇ ਪੁੱਛੇ ਜਾਣ ਤੋਂਂ ਬਾਅਦ ਉਹ ਹਕਲਾਉਣ ਲਗਦੇ ਹਨ। ਤੁਸੀਂ ਵੀ ਦੇਖੋ


ਦਰਅਸਲ ਬੀਬੀਸੀ ਦੇ ਇੰਟਰਵਿਊ ਦੌਰਾਨ ਕੁਰੈਸ਼ੀ ਨੇ ਕਿਹਾ ਸੀ ਕਿ ਜੈਸ਼ ਦੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪੁਲਵਾਮਾ ਹਮਲੇ 'ਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਪੁੱਛਿਆ ਗਿਆ ਕਿ ਪੁਲਵਾਮਾ ਹਮਲੇ ਤੋਂ ਬਾਅਦ ਜੈਸ਼ ਨਾਲ ਕਿਸ ਨੇ ਸੰਪਰਕ ਕੀਤਾ ਤਾਂ ਕੁਰੈਸ਼ੀ ਜਵਾਬ ਨਹੀਂ ਦੇ ਸਕੇ। ਉਹ ਹਕਲਾਉਣ ਲੱਗੇ ਅਤੇ ਫਿਰ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ ਕਰਨ ਲੱਗੇ।

ਕੁਰੈਸ਼ੀ ਮੁਤਾਬਿਕ, ਸਾਨੂੰ ਇਸ 'ਤੇ ਯਕੀਨ ਨਹੀਂ ਹੈ ਕਿ ਜੈਸ਼ ਨੇ ਹਮਲੇ ਦੀ ਜ਼ਿੰਮਵਾਰੀ ਲਈ ਹੈ। ਇਸ 'ਤੇ ਜਦੋਂ ਪੱਤਰਕਾਰ ਨੇ ਪੁੱਛਿਆ, ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੈ ਕਿ ਜੈਸ਼-ਏ-ਮੁਹੰਮਦ ਪਾਕਿਸਤਾਨ 'ਚ ਸਥਿਤ ਹੈ? ਉਨ੍ਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਕੁਰੈਸ਼ੀ ਨੇ ਜਵਾਬ ਦਿੱਤਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਸ਼ੱਕ ਇਸ ਗੱਲ 'ਤੇ ਹੈ ਕਿ ਜਦੋਂ ਜੈਸ਼-ਏ-ਮੁਹੰਮਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ।

Posted By: Akash Deep