ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤ ਤੇ ਪਾਕਿਸਤਾਨ 'ਚ ਸਬੰਧ ਹਮੇਸ਼ਾ ਤੋਂ ਹੀ ਉਤਾਰ-ਚੜਾਅ ਵਾਲੇ ਰਹੇ ਹਨ। ਇਸ ਤੋਂ ਬਾਅਦ ਹੀ ਭਾਰਤ ਨੇ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਦਿਸ਼ਾ 'ਚ ਕਦੀ ਯਤਨ ਘੱਟ ਨਹੀਂ ਕੀਤੇ। ਹਾਲ ਹੀ 'ਚ ਦੁਬਈ 'ਚ ਭਾਰਤ ਪਾਕਿਸਤਾਨ ਦੇ ਉਚ ਅਧਿਕਾਰੀਆਂ ਦੀ ਬੈਠਕ ਇਸ ਗੱਲ ਦਾ ਸਬੂਤ ਹੈ। ਪਾਕਿਸਤਾਨ ਦੇ ਅਖ਼ਬਾਰ ਦਿ ਡਾਨ ਮੁਤਾਬਕ ਇਸ ਗੱਲਬਾਤ 'ਚ ਦੁਬਈ ਨੇ ਵਿਚੋਲਗੀ ਕੀਤੀ ਸੀ। ਇਸ ਗੱਲਬਾਤ ਦਾ ਮਕਸਦ ਦੋਵੇਂ ਦੇਸ਼ਾਂ 'ਚ ਸਬੰਧਾਂ ਨੂੰ ਇਸ ਪੱਧਰ 'ਤੇ ਲਿਆਉਣਾ ਸੀ ਕਿ ਆਪਸੀ ਗੱਲਬਾਤ ਜਾਰੀ ਰਹਿ ਸਕੇ ਤੇ ਤਣਾਅ ਨੂੰ ਘੱਟ ਕੀਤਾ ਜਾ ਸਕੇ। ਦੋਵੇਂ ਦੇਸ਼ਾਂ 'ਚ ਹੋਈ ਇਸ ਗੱਲਬਾਤ ਤੋਂ ਦੋ ਦਿਨ ਬਾਅਦ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਤਿੰਨ ਦਿਨਾਂ ਯਾਤਰਾ 'ਤੇ ਦੋਹਾ ਪਹੁੰਚੇ ਹਨ ਇਸ ਦੌਰੇ 'ਚ ਮੀਡੀਆ ਨਾਲ ਵੀ ਰੂਬਰੂ ਹੋਣਗੇ।

ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅਖਬਾਰ ਦਿ ਡਾਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੁਬਈ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿਚ ਤਣਾਅ ਘੱਟ ਕਰਨ ਦੀ ਦਿਸ਼ਾ 'ਚ ਯਤਨ ਕੀਤਾ ਹੈ ਤੇ ਦੋਵਾਂ ਵਿਚ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਟੈਂਡਫੋਰਡ ਯੂਨੀਵਰਸਿਟੀ ਦੇ ਹੂਵਰ ਇੰਸਟੀਚਿਊਟ ਨਾਲ ਹੋਏ ਵਰਚੁਅਲ ਸਲਾਹ-ਮਸ਼ਵਰੇ ਦੌਰਾਨ ਪਾਕਿਸਤਾਨੀ ਰਾਜਦੂਤ ਯੂਸਫ ਅਲ ਔਤੇਬਾ ਨੇ ਕਿਹਾ ਕਿ ਕਸ਼ਮੀਰ ਦੇ ਮੁੱਦੇ 'ਤੇ ਤਣਾਅ ਨੂੰ ਘੱਟ ਕਰਨ ਤੇ ਸਰਹੱਦ 'ਤੇ ਸੀਜ਼ਫਾਈਰ ਲਾਗੂ ਕਰਨ ਲਈ ਦੁਬਈ ਨੇ ਦੋਵੇਂ ਦੇਸ਼ਾਂ ਵਿਚਕਾਰ ਪਹਿਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਦੁਬਈ ਨੇ ਪ੍ਰਮਾਣੂ ਸ਼ਕਤੀ ਨਾਲ ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ।

ਔਤੇਬਾ ਨੇ ਇਸ ਦੌਰਾਨ ਕਿਹਾ ਕਿ ਭਾਰਤ ਕਦੀ ਪਾਕਿਸਤਾਨ ਲਈ ਸਭ ਤੋਂ ਚੰਗਾ ਦੋਸਤ ਨਹੀਂ ਬਣ ਸਕਦਾ ਹੈ ਪਰ ਘੱਟ ਤੋਂ ਘੱਟ ਸਬੰਧਾਂ ਨੂੰ ਇਕ ਅਜਿਹੇ ਪੱਧਰ 'ਤੇ ਪਹੁੰਚਾਉਣਾ ਚਾਹੁੰਦੇ ਜਿੱਥੇ ਸਭ ਕੁਝ ਸੁਚਾਰੂ ਰੂਪ ਨਾਲ ਚੱਲ ਸਕੇ ਤੇ ਜਿੱਥੇ ਦੋਵੇਂ ਦੇਸ਼ ਇਕ ਦੂਜੇ ਨਾਲ ਸਾਰੇ ਮੁੱਦਿਆਂ 'ਤੇ ਗੱਲ ਕਰ ਸਕਣ। ਜ਼ਿਕਰਯੋਗ ਹੈ ਕਿ ਫਰਵਰੀ 2019 'ਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ 'ਚ ਸਿਲਸਿਲਾ ਪੂਰੀ ਤਰ੍ਹਾਂ ਰੁਕ ਗਿਆ ਸੀ। ਇਸ ਨੂੰ ਇਸ ਸਾਲ ਦੋਵੇਂ ਦੇਸ਼ਾਂ ਦੀ ਡੀਜੀਐਮਓ ਦੀ ਬੈਠਕ ਦੌਰਾਨ ਦੋਬਾਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀ ਨੇ ਇਕ ਦੂਜੇ ਨੂੰ ਪੱਤਰ ਵੀ ਲਿਖਿਆ ਸੀ।

Posted By: Ravneet Kaur