ਲਾਹੌਰ (ਏਜੰਸੀ) : ਸੰਯੁਕਤ ਰਾਸ਼ਟਰ ਤੋਂ ਐਲਾਨੇ ਅੱਤਵਾਦੀ ਤੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਹਾਫਿਜ਼ ਸਈਦ ਲਾਹੌਰ ਦੀ ਕੋਟ ਲਖਪਤ ਜੇਲ੍ਹ 'ਚੋਂ ਤੋਂ ਹੀ ਆਪਣੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਵਾ ਦਾ ਸੰਚਾਲਨ ਕਰ ਰਿਹਾ ਹੈ। ਹਾਲੀਆ ਪਾਬੰਦੀਸ਼ੁਦਾ ਅੱਤਵਾਦੀ ਨੇ ਪੁਲਿਸ ਤੇ ਸ਼ੱਕੀ ਏਟੀਐੱਮ ਚੋਰ ਦੇ ਪਰਿਵਾਰ ਦਰਮਿਆਨ ਵਿਚੋਲਗੀ ਦੀ ਭੂਮਿਕਾ ਨਿਭਾਈ। ਏਟੀਐੱਮ ਚੋਰ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ ਸੀ।

ਮਾਨਸਿਕ ਰੂਪ ਨਾਲ ਬਿਮਾਰ ਸਲਾਹੁਦੀਨ ਅਯੂਬੀ ਦੀ ਪਿਛਲੇ ਮਹੀਨੇ ਪੁਲਿਸ ਹਿਰਾਸਤ 'ਚ ਮੌਤ ਹੋ ਗਈ। ਏਟੀਐੱਮ ਤੋਂ ਪੈਸੇ ਦੀ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਤਸੀਹੇ ਨਾਲ ਉਸਦੀ ਮੌਤ ਹੋਈ। ਉਸਦੀ ਮੌਤ ਦੇ ਬਾਅਦ ਪੂਰੇ ਪਾਕਿਸਤਾਨ 'ਚ ਹੰਗਾਮਾ ਹੋ ਗਿਆ।

ਅੱਤਵਾਦ ਦੀ ਆਰਥਿਕ ਮਦਦ ਦੇ ਦੋਸ਼ 'ਚ 17 ਜੁਲਾਈ ਨੂੰ ਗਿ੍ਫ਼ਤਾਰ ਸਈਦ ਅਤਿਅੰਤ ਸੁਰੱਖਿਅਤ ਸਮਝੀ ਜਾ ਰਹੀ ਜੇਲ੍ਹ 'ਚ ਬੰਦ ਹੈ। ਪਿਛਲੇ ਹਫਤੇ ਉਸਨੇ ਸਲਾਹੁਦੀਨ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਅੱਲ੍ਹਾ ਦੇ ਨਾਂ 'ਤੇ ਹੱਤਿਆ 'ਚ ਸ਼ਾਮਲ ਪੁਲਿਸ ਮੁਲਾਜ਼ਮਾਂ ਨੂੰ ਮਾਫ਼ ਕਰਨ ਲਈ ਸਮਝਾਇਆ। ਲਸ਼ਕਰ-ਏ-ਤਇਬਾ ਦੇ ਸੰਸਥਾਪਕ ਨੂੰ ਅਧਿਕਾਰੀਆਂ ਨੇ ਗੁਜਰਾਂਵਾਲਾ 'ਚ ਪੀੜਤ ਪਰਿਵਾਰ ਦੇ ਪਿੰਡ ਦੀ ਟੁੱਟੀ ਸੜਕ ਦੀ ਮੁਰੰਮਤ ਕਰਾਉਣ ਤੇ ਗੈਸ ਸਪਲਾਈ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ। ਵਿਵਾਦ ਖ਼ਤਮ ਕਰਨ ਲਈ ਹੋਣ ਵਾਲੇ ਇਸ ਕੰਮ 'ਤੇ 80 ਕਰੋੜ ਰੁਪਏ ਖਰਚ ਆਏਗਾ। ਪਰਿਵਾਰ ਦੇ ਕੁਝ ਲੋਕ ਸਈਦ ਦੇ ਹਮਾਇਤੀ ਹਨ ਇਸ ਲਈ ਪੁਲਿਸ ਨੇ ਜੇਲ੍ਹ 'ਚ ਉਨ੍ਹਾਂ ਦੀ ਮੁਲਾਕਾਤ ਦੀ ਵਿਵਸਥਾ ਕੀਤੀ। ਸਈਦ ਨੇ ਪਰਿਵਾਰ ਦੇ ਸਾਹਮਣੇ ਤਿੰਨ ਬਦਲ ਰੱਖੇ। ਮੁਲਜ਼ਮ ਪੁਲਿਸ ਮੁਲਾਜ਼ਮਾਂ ਤੋਂ ਖੂਨ ਦੀ ਕੀਮਤ ਲੈਣ ਜਾਂ ਅੱਲ੍ਹਾ ਦੇ ਨਾਂ 'ਤੇ ਉਨ੍ਹਾਂ ਨੂੰ ਮਾਫ਼ੀ ਦਾ ਰਸਤਾ ਚੁਣਿਆ। ਸਲਾਹੁਦੀਨ ਦੇ ਪਿਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ।