ਇਸਲਾਮਾਬਾਦ, ਏਐੱਨਆਈ : ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਤਕ ਵਾਇਰਸ ਦੇ 1022 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ 'ਚ ਵੀ ਗੰਭੀਰ ਗੱਲ ਇਹ ਹੈ ਕਿ ਇਸ ਗੁਆਂਢੀ ਦੇਸ਼ 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਜ਼ਿਆਦਾਤਰ ਨੌਜਵਾਨ ਆ ਰਹੇ ਹਨ, ਜਦਕਿ ਅਨੇਕਾਂ ਦੇਸ਼ਾਂ 'ਚ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਇਸ ਦਾ ਲਪੇਟ 'ਚ ਆ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਚਿੰਤਾ ਵੱਧ ਗਈ ਹੈ, ਕਿਉਂਕਿ ਉਹ ਪਹਿਲਾ ਹੀ ਆਪਣੀ ਮਜਬੂਰੀ ਜ਼ਾਹਿਰ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਕੋਲ ਇਸ ਮਹਾਮਾਰੀ ਨਾਲ ਲੜਨ ਲਈ ਕੋਈ ਸਰੋਤ ਨਹੀਂ ਹੈ।


ਪਾਕਿਸਤਾਨ ਦੇ ਜੀਓ ਟੀਵੀ ਦੀ ਰਿਪੋਰਟ ਅਨੁਸਾਰ, ਸਿਹਤ 'ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਡਾਕਟਰ ਜਫ਼ਰ ਮਿਰਜ਼ ਨੇ ਬੁੱਧਵਾਰ ਨੂੰ ਹੈਰਾਨੀ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ, ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ 24 ਫ਼ੀਸਦੀ ਮਾਮਲੇ 21 ਤੋਂ 30 ਸਾਲ ਦੇ ਨੌਜਵਾਨਾਂ ਨਾਲ ਜੁੜੇ ਹਨ। ਇਸ ਤੋਂ ਪ੍ਰਭਾਵਿਤ ਮਾਮਲੇ ਕਾਫ਼ੀ ਜ਼ਿਆਦਾ ਹਨ। ਅਨੇਕਾਂ ਦੇਸ਼ਾਂ 'ਚ ਇਸ ਵਾਇਰਸ ਨੇ ਜ਼ਿਆਦਾਤਰ ਬਜ਼ੁਰਗਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਪਰ ਪਾਕਿਸਤਾਨ 'ਚ ਇਹ ਪੈਟਰਨ ਉਲਟਾ ਹੈ।

ਇਸ ਦੇ ਨਾਲ ਹੀ ਡਾਕਟਰ ਮਿਰਜ ਨੇ ਦੱਸਿਆ ਕਿ ਪਾਕਿਸਤਾਨ 'ਚ ਹੁਣ ਤਕ ਕੁਲ 5225 ਲੋਕਾਂ ਨੂੰ ਕਵਾਰੰਟਾਈਨ ਕੇਂਦਰਾਂ 'ਚ ਰੱਖਿਆ ਗਿਆ ਹੈ। ਇਨ੍ਹਾਂ 'ਚ 23 ਫ਼ੀਸਦੀ ਲੋਕਾਂ ਦੀ ਜਾਂਚ ਪੌਜ਼ਿਟਿਵ ਆਈ ਹੈ। ਇੱਥੇ ਲੋਕਾਂ ਦੇ ਕਾਫ਼ੀ ਮਾੜੇ ਹਾਲਾਤ ਹਨ।


ਤੁਹਾਨੂੰ ਦੱਸ ਦਈਏ ਕਿ ਮੁਸ਼ਕਲ ਸਮੇਂ 'ਚ ਪਾਕਿਸਤਾਨ ਨੂੰ ਚੀਨ ਤੋਂ ਸਹਾਇਤਾ ਵੀ ਮਿਲੀ ਹੈ। ਬੁੱਧਵਾਰ ਨੂੰ ਚੀਨ ਤੋਂ ਪਾਕਿਸਤਾਨ ਨੂੰ ਪੰਜ ਲੱਖ ਤੇ 95 ਮਾਸਕ ਮਿਲੇ ਹਨ। ਇਨ੍ਹਾਂ ਮਾਸਕ ਦਾ ਇਸਤੇਮਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ 'ਚ ਸ਼ਾਮਲ ਡਾਕਟਰ ਤੇ ਲੋਕ ਹਨ। ਇਸ ਦੀ ਪੂਰੀ ਉਮੀਦ ਹੈ ਕਿ ਚੀਨ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਦੀ ਹੋਰ ਜ਼ਿਆਦਾ ਮਦਦ ਕਰੇਗਾ।

Posted By: Sarabjeet Kaur