ਜੇਐੱਨਐੱਨ, ਪਾਕਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਸ਼ੰਘਾਈ ਕੋਆਪਰੇਸ਼ਨ ਆਰਗਨਾਈਜ਼ੇਸ਼ਨ ਦੇ ਸ਼ਿਖਰ ਸਮੇਲਨ 'ਚ ਆਹਮੋ-ਸਾਹਮਣੇ ਆ ਸਕਦੇ ਹਨ। ਸ਼ੰਘਾਈ ਸਹਿਯੋਗ ਸੰਗਠਨ ਦੇ ਮਹਾ ਸਕੱਤਰ ਵਾਲਦੀਮਰ ਨੋਰੋਵ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰੇਗਾ। ਇਸ ਆਯੋਜਨ 'ਚ ਭਾਰਤ, ਚੀਨ, ਕਜਾਕਿਸਤਾਨ, ਕਿਰਗਿਸਤਾਨ, ਰੂਸ, ਪਾਕਿਸਤਾਨ, ਤਾਜਿਕਿਸਤਾਨ ਤੇ ਉਜਬੇਕਿਸਤਾਨ ਦੇ ਆਗੂ ਇਕ ਮੰਚ 'ਤੇ ਆਉਣਗੇ।

ਇਸ ਤੋਂ ਇਲਾਵਾ ਰੂਸ ਜੁਲਾਈ 'ਚ SCO ਦੇਸ਼ਾਂ ਦੇ ਰਾਸ਼ਟਰਪ੍ਰਧਾਨਾਂ ਦੀ ਇਕ ਬੈਠਕ ਦੀ ਮੇਜ਼ਬਾਨੀ ਜੁਲਾਈ 'ਚ ਵੱਖ ਤੋਂ ਕਰੇਗਾ। ਨੋਰੋਵ ਨੇ ਕਿਹਾ ਕਿ ਮੈਂਬਰ ਦੇਸ਼ਾਂ ਨੇ ਸਰਦ ਰੁੱਤ 2020 'ਚ ਪ੍ਰਧਾਨ ਮੰਤਰੀਆਂ ਦੀ ਬੈਠਕ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਇੱਛਾ ਦੀ ਸਰਾਹਨਾ ਕੀਤੀ ਹੈ।

Posted By: Amita Verma