ਇਸਲਾਮਾਬਾਦ, ਏਜੰਸੀ। ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਬੁਖਲਾਇਆ ਹੋਇਆ ਹੈ। ਇਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਕਸ਼ਮੀਰ ਦਾ ਰਾਗ ਅਲਾਪ ਰਿਹਾ ਹੈ। ਉਸ ਨੇ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਅਸਫਲ ਰਿਹਾ। ਇਸ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਪਰਮਾਣੂ ਯੁੱਧ ਦੀ ਧਮਕੀ ਵੀ ਦਿੰਦਾ ਰਿਹਾ। ਇਸ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਇਕ ਇੰਟਰਵਿਊ ਨੇ ਹੁਣ ਪਾਕਿਸਤਾਨ ਦੀ ਹਵਾ ਕੱਢ ਦਿੱਤੀ ਹੈ।

ਅੰਤਰਰਾਸ਼ਟਰੀ ਸਮਾਚਾਰ ਏਜੰਸੀ ਅਲ ਜ਼ਜ਼ੀਰਾ ਨੂੰ ਦਿੱਤੇ ਇਕ ਇੰਟਰਵਿਊ ਨੇ ਇਹ ਗੱਲ ਮੰਨ ਲਈ ਹੈ ਜੇਕਰ ਭਾਰਤ ਨਾਲ ਸਿੱਧਾ ਯੁੱਧ ਹੁੰਦਾ ਹੈ ਤਾਂ ਪਾਕਿਸਤਾਨ ਨੂੰ ਇਸ 'ਚ ਮੂੰਹ ਦੀ ਖਾਣੀ ਪੈ ਸਕਦੀ ਹੈ। ਇਮਰਾਨ ਨੇ ਇਹ ਗੱਲ ਭਾਰਤ ਨੂੰ ਦਿੱਤੀ ਗਈ ਪਰਮਾਣੂ ਯੁੱਧ ਦੀ ਧਮਕੀ ਦੇ ਸਵਾਲ 'ਤੇ ਕਹੀ।

ਇਮਰਾਨ ਦਾ ਦੋਹਰਾ ਰਵੱਈਆ

ਇਮਰਾਨ ਖ਼ਾਨ ਨੇ ਕਿਹਾ, 'ਇਸ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਕਦੇ ਵੀ ਪਰਮਾਣੂ ਯੁੱਧ ਸ਼ੁਰੂ ਨਹੀਂ ਕਰੇਗਾ। ਮੈਂ ਯੁੱਧ ਵਿਰੋਧੀ ਹਾਂ। ਮੇਰਾ ਮੰਨਣਾ ਹੈ ਕਿ ਯੁੱਧ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਹੈ। ਯੁੱਧ ਦੇ ਚੰਗੇ ਨਤੀਜੇ ਨਹੀਂ ਨਿਕਲਦੇ।' ਇਮਰਾਨ ਦੇ ਇਸ ਬਿਆਨ ਨੇ ਉਸ ਦੇ ਦੋਹਰੇ ਰਵੱਈਏ ਦੀ ਪੋਲ ਖੋਲ੍ਹ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫ਼ਰਾਬਾਦ 'ਚ ਦੋ ਦਿਨ ਪਹਿਲਾਂ ਭੜਕਾਊ ਬਿਆਨ ਦਿੱਤਾ ਸੀ। ਇਸ ਦੌਰਾਨ ਪਾਕਿਸਤਾਨ ਦੇ ਨੌਜਵਾਨਾਂ ਨੂੰ ਘੁਸਪੈਠ ਲਈ ਉਕਸਾਇਆ ਸੀ। ਇਮਰਾਨ ਨੇ ਇਸ ਦੌਰਾਨ ਕਿਹਾ ਕਿ ਐੱਲਓਸੀ 'ਤੇ ਹਾਲੇ ਨਾ ਜਾਣਾ, 'ਮੈਂ ਦੱਸਾਂਗਾ ਕਦੋਂ ਜਾਣਾ ਹੈ।'

ਭਾਰਤ ਤੋਂ ਜੇਕਰ ਅਸੀਂ ਹਾਰ ਰਹੇ ਹੋਈਏ ਤਾਂ...

ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ, 'ਮੈਂ ਸਪੱਸ਼ਟ ਕਰ ਦੇਵਾ ਕਿ ਜਦੋਂ ਦੋ ਪਰਮਾਣੂ ਹਥਿਆਰਬੰਦ ਦੇਸ਼ ਰਵਾਇਤੀ ਯੁੱਧ ਲੜਦੇ ਹਨ, ਤਾਂ ਜੰਗ ਦੇ ਪਰਮਾਣੂ ਯੁੱਧ ਦੇ ਤੌਰ 'ਤੇ ਖ਼ਤਮ ਹੋਣ ਪੂਰੀ ਸੰਭਾਵਨਾ ਹੁੰਦੀ ਹੈ। ਜੇਕਰ ਪਾਕਿਸਤਾਨ ਤੇ ਭਾਰਤ 'ਚ ਯੁੱਧ ਹੋਵੇ ਤਾਂ ਇਸ ਦੌਰਾਨ ਜੇਕਰ ਤਸੀਂ ਹਾਰ ਰਹੇ ਹੋ ਤਾਂ ਤੁਸੀਂ ਜਾਂ ਤਾਂ ਆਤਮ-ਸਮਰਪਣ ਕਰਦੇ ਹੋ ਤਾਂ ਆਪਣੀ ਸੁਤੰਤਰਤਾ ਲਈ ਆਖ਼ਰੀ ਸਾਹ ਤਕ ਲੜਦੇ ਹੋ। ਮੈਨੂੰ ਪਤਾ ਹੈ ਕਿ ਪਾਕਿਸਤਾਨ ਆਖ਼ਰੀ ਸਾਹ ਤਕ ਲੜੇਗਾ ਤੇ ਜਦੋਂ ਇਕ ਪਰਮਾਣੂ ਹਥਿਆਰ ਧਾਰਕ ਦੇਸ਼ ਆਖ਼ਰੀ ਸਾਹ ਤਕ ਲੜੇਗਾ ਤਾਂ ਇਸ ਦੇ ਨਤੀਜੇ ਕਾਫ਼ੀ ਭਿਆਨਕ ਨਿਕਲਣਗੇ। ਇਹੀ ਕਾਰਨ ਹੈ ਕਿ ਅਸੀਂ ਇਸ ਸਬੰਧੀ ਸੰਯੁਕਤ ਰਾਸ਼ਟਰ ਨਾਲ ਸੰਪਰਕ ਕੀਤਾ ਹੈ ਕਿ ਹਰ ਅੰਤਰਰਾਸ਼ਟਰੀ ਮੰਚ ਨਾਲ ਸੰਪਰਕ ਕਰ ਰਹੇ ਹਨ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਹੁੰਦਾ ਹੈ ਤਾਂ ਇਸ ਦਾ ਭਾਰਤੀ ਉਪ-ਮਹਾਦੀਪ ਦੇ ਨਤੀਜੇ ਕਾਫ਼ੀ ਖ਼ਤਰਨਾਕ ਹੋਣਗੇ।'

Posted By: Akash Deep