Imran govt ਇਸਲਾਮਾਬਾਦ, ਏਜੰਸੀ : ਪਾਕਿਸਤਾਨ 'ਚ ਇਮਰਾਨ ਖ਼ਾਨ ਦੇ ਖਿਲਾਫ਼ ਵਿਰੋਧੀ ਧੀਰ ਦੀ ਏਕਤਾ ਦੇ ਮੱਦੇਨਜ਼ਰ ਸਰਕਾਰ ਨੇ ਵਿਰੋਧੀ ਨੇਤਾਵਾਂ 'ਚੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਇਕ ਹੋਰ ਨਵੇਂ ਮਾਮਲੇ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੇ ਕੁਝ ਦਿਨ ਪਹਿਲਾਂ ਅਧਿਕਾਰੀਆਂ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਦਾ ਨਿਪਟਾਰਾ ਜਲਦ ਤੋਂ ਜਲਦ ਕਰਨ ਦੀ ਬੇਨਤੀ ਕੀਤੀ ਸੀ। ਦੱਸ ਦਈਏ ਕਿ ਪਾਕਿਸਤਾਨ ਮੁਸਲਿਮ ਲੀਗ ਦੇ ਮੁਖੀ ਨਵਾਜ਼ ਸ਼ਰੀਫ ਨੂੰ 2017 'ਚ ਭ੍ਰਿਸ਼ਟਾਚਾਰ ਦੇ ਦੋਸ਼ੀਆਂ 'ਚ ਸੁਪਰੀਮ ਕੋਰਟ ਨੇ ਅਯੋਗ ਕਰਾਰ ਦਿੱਤਾ ਸੀ, ਇਸ ਦੇ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦਾ ਛੱਡਣਾ ਪਿਆ ਸੀ। ਉਹ ਫ਼ਿਲਹਾਲ ਇਲਾਜ ਲਈ ਲੰਡਨ 'ਚ ਹਨ।


ਐੱਨਏਬੀ ਨੇ ਕੁੱਲ 11 ਮਾਮਲਿਆਂ ਨੂੰ ਦਿੱਤੀ ਮਨਜ਼ੂਰੀ

ਡਾਨ ਅਖ਼ਬਾਰ ਅਨੁਸਾਰ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਰੀਫ ਦੇ ਸਾਬਕਾ ਨਿੱਜੀ ਸਕੱਤਰ ਫਵਾਦ ਹਸਨ, ਸਾਬਕਾ ਕੇਂਦਰੀ ਮੰਤਰੀ ਅਹਿਮਾਨ ਇਕਬਾਲ, ਸਾਬਕਾ ਵਿਦੇਸ਼ ਸਕੱਤਰ ਏਜ਼ਾਜ਼ ਚੌਧਰੀ ਤੇ ਸਾਬਕਾ ਖੁਫੀਆ ਬਿਊਰੋ ਦੇ ਮੁੱਖ ਆਫਤਾਬ ਸੁਲਤਾਨ ਦੇ ਖ਼ਿਲਾਫ਼ ਮਾਮਲਿਆਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਸ਼ੁੱਕਰਵਾਰ ਨੂੰ ਐੱਨਏਬੀ ਦੀ ਕਾਰਜਕਾਰੀ ਬੋਰਡ ਦੀ ਬੈਠਕ 'ਚ ਕੁੱਲ 11 ਮਾਮਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਐੱਨਏਬੀ ਬੈਠਕ ਦੀ ਪ੍ਰਧਾਨਗੀ ਜਸਟਿਸ ਜਾਵੇਦ ਇਕਬਾਲ ਨੇ ਕੀਤੀ।


73 ਉੱਚ-ਸੁਰੱਖਿਆ ਵਾਹਨਾਂ ਦੀ ਖ਼ਰੀਦ 'ਚ ਹੋਈ ਹੇਰਾਫੇਰੀ

ਨੈਬ ਨੇ ਚੌਧਰੀ, ਸੁਲਤਾਨ ਤੇ ਫਵਾਦ ਦੇ ਨਾਲ ਸ਼ਰੀਫ ਦੇ ਖ਼ਿਲਾਫ਼ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਸਨਮਾਨਯੋਗ ਵਿਆਕਤੀਆਂ ਦੀ ਸੁਰੱਖਿਆ ਲਈ 73 ਉੱਚ ਸੁਰੱਖਿਆ ਵਾਹਨਾਂ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ ਸੀ। ਉਨ੍ਹਾਂ 'ਤੇ ਵਾਹਨਾਂ ਦੇ ਗੈਰ ਕਾਨੂੰਨੀ ਵਰਤੋਂ ਦਾ ਦੋਸ਼ ਲਗਾਇਆ, ਜਿਸ ਰਾਸ਼ਟਰੀ ਖ਼ਜ਼ਾਨੇ ਨੂੰ 1 ਅਰਬ 95 ਕਰੋੜ 20 ਲੱਖ ਰੁਪਏ ਨਾਲ ਜ਼ਿਆਦਾ ਨੁਕਸਾਨ ਹੋਇਆ ਹੈ। ਈਬੀਐੱਮ ਨੇ ਨਿੱਜੀ ਕੰਪਨੀ ਅਹਿਮਦ ਐਂਡ ਸੰਸ ਦੇ ਠੇਕੇਦਾਰ ਅਹਿਸਾਨ ਇਕਬਾਲ ਤੇ ਮਲਿਕ ਮੁਹੰਮਦ ਅਹਿਮਦ ਦੇ ਖ਼ਿਲਾਫ਼ ਅਧਿਕਾਰੀਆਂ ਨਾਲ ਗੱਲ ਕਰਕੇ ਨਰੋਵਾਲ 'ਚ ਸਪੋਰਟ ਸਿਟੀ ਪ੍ਰਾਜੈਕਟ ਦੀ ਲਾਗਤ 3 ਕਰੋੜ ਰੁਪਏ ਤੋਂ ਵਧ ਕੇ 30 ਕਰੋੜ ਰੁਪਏ ਦਿਖਾਉਣ ਦੇ ਸੰਬੰਧ 'ਚ ਮਾਮਲਾ ਦਪਜ ਕਰਨ ਦੀ ਮਨਜ਼ੂਰੀ ਦਿੱਤੀ। ਇਸ ਨਾਲ ਰਾਸ਼ਟਰੀ ਖ਼ਜ਼ਾਨੇ ਦਾ ਭਾਰੀ ਨੁਕਸਾਨ ਪਹੁੰਚਿਆ।


ਇਮਰਾਨ ਖ਼ਾਨ ਨੇ ਵਿਰੋਧੀ ਧੀਰ ਨੂੰ ਚਿਤਾਵਨੀ ਸੀ

ਨੈਬ ਨੇ ਇਹ ਕਦਮ ਹਾਲ ਹੀ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਾਸ਼ਣ ਦੇ ਬਾਅਦ ਚੁੱਕਿਆ ਹੈ, ਜਿਸ ਨਾਲ ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਹੁਣ ਇਕ ਵੱਖ ਅੰਦਾਜ਼ ਵਾਲੇ ਇਮਰਾਨ ਖ਼ਾਨ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੇ ਇਸ ਬਿਆਨ ਨੂੰ ਇਕ ਪਾਸੇ ਵਿਰੋਧੀ ਨੇਤਾਵਾਂ ਦੀ ਗ੍ਰਿਫ਼ਤਾਰੀ ਤੇ ਅਦਾਲਤਾਂ 'ਚ ਮੁਕੱਦਮਾ ਚਲਾਉਣ ਦੀ ਚਿਤਾਵਨੀ ਦੇ ਤੌਰ 'ਤੇ ਦੇਖਿਆ ਗਿਆ ਸੀ। ਏਨਾ ਹੀ ਨਹੀਂ ਉਨ੍ਹਾਂ ਨੇ ਨੈਬ ਨਾਲ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਲਈ ਬੇਨਤੀ ਕੀਤੀ ਸੀ।

Posted By: Sarabjeet Kaur