ਪਿਸ਼ਾਵਰ, ਏਜੰਸੀ : ਪਾਕਿਸਤਾਨ ਦੇ ਖਪਤੂਨਖਵਾ ਸੂਬੇ 'ਚ ਬਣੇ ਪ੍ਰਾਚੀਨ ਸ਼ਿਵ ਮੰਦਰ 'ਚ ਗ਼ੈਰ-ਕਾਨੂੰਨੀ ਨਿਰਮਾਣ ਹੋਣ ਦੀ ਖਬਰ ਹੈ। ਦੇਸ਼ ਦੇ ਇਕ ਮੁੱਖ ਹਿੰਦੂ ਆਗੂ ਨੇ ਅਧਿਕਾਰੀਆਂ ਨੂੰ ਤਤਕਾਲ ਗ਼ੈਰ-ਕਾਨੂੰਨੀ ਨਿਰਮਾਣ ਰੁਕਵਾਉਣ ਦੀ ਮੰਗ ਕੀਤੀ ਹੈ। ਪਿਸ਼ਾਵਰ 'ਚ ਹਿੰਦੂ ਭਾਈਚਾਰੇ ਦੇ ਆਗੂ ਹਾਰਨ ਸਰਬ ਦਿਆਲ ਨੇ ਕਿਹਾ ਹੈ ਕਿ ਮਾਨਸੇਹਰਾ ਜ਼ਿਲ੍ਹੇ ਦੇ ਗਾਂਧਿਆਨਾ 'ਚ ਬਣੇ ਸ਼ਿਵ ਮੰਦਰ ਦੇ ਕੰਪਲੈਕਸ 'ਚ ਗੈਰ-ਕਾਨੂੰਨੀ ਨਿਰਮਾਣ ਹੋ ਰਿਹਾ ਹੈ। ਸਰਕਾਰ ਇਸ ਗ਼ੈਰ-ਕਾਨੂੰਨੀ ਨਿਰਮਾਣ ਨੂੰ ਤਤਕਾਲ ਰੁਕਵਾਏ।

ਉਨ੍ਹਾਂ ਨੇ ਕਿਹਾ ਕਿ ਗੈਰ-ਕਾਨੂੰਨੀ ਤੇ ਗੈਰ-ਜ਼ਰੂਰੀ ਨਿਰਮਾਣ ਨੂੰ ਰਕਵਾਉਣ ਲਈ ਉਨ੍ਹਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਪਰ ਹੁਣ ਤਕ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਦਿਆਲ ਨੇ ਦੱਸਿਆ ਕਿ 11 ਅਪ੍ਰੈਲ ਨੂੰ ਜਦੋਂ ਉਹ ਮੰਦਰ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਕੰਪਲੈਕਸ 'ਚ ਕਈ ਪਖ਼ਾਨੇ ਬਿਨਾ ਕਿਸੇ ਯੋਜਨਾ ਬਣਾਏ ਜਾ ਰਹੇ ਹਨ। ਇਹ ਨਿਰਮਾਣ ਪ੍ਰਾਚੀਨ ਮੰਦਰ ਦੀ ਇਤਿਹਾਸਕ ਪਛਾਣ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।

ਦਿਆਲ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਮੁਖੀ ਸ਼ਿਵ ਮੰਦਰਾਂ 'ਚ ਗਾਂਧਿਆਨਾ ਦੀ ਮੰਦਰ ਵੀ ਸ਼ਾਮਲ ਹੈ। ਇਸ ਲਈ ਉਸ ਦੇ ਮਹੱਤਵ ਤੇ ਪਵਿੱਤਰਤਾ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਗੈਰ-ਕਾਨੂੰਨੀ ਨਿਰਮਾਣ ਨੂੰ ਰੁਕਵਾਏ।

Posted By: Ravneet Kaur