ਨਵੀਂ ਦਿੱਲੀ (ਆਈਏਐੱਨਐੱਸ) : ਪਾਕਿਸਤਾਨ 'ਚ ਭਾਰਤ ਵਿਰੋਧੀ ਅੱਤਵਾਦੀ ਸਰਗਨਾ ਤੇ ਹਿਜ਼ਬੁਲ ਮੁਖੀ ਸੱਯਦ ਸਲਾਹੂਦੀਨ ਇਕ ਹਮਲੇ 'ਚ ਜ਼ਖ਼ਮੀ ਹੋ ਗਿਆ। ਅਮਰੀਕਾ ਵੱਲੋਂ ਐਲਾਨੇ ਕੌਮਾਂਤਰੀ ਅੱਤਵਾਦੀ 'ਤੇ 25 ਮਈ ਨੂੰ ਇਸਲਾਮਾਬਾਦ 'ਚ ਉਸ ਦੇ ਹਿਜ਼ਬੁਲ ਮੁਜਾਹਦੀਨ ਦੇ ਟਿਕਾਣੇ ਨੇੜੇ ਹਮਲਾ ਹੋਇਆ। ਇਲਾਜ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਆਈਐੱਸਆਈ ਨੇ ਕਰਵਾਇਆ ਜਿਸ ਦਾ ਉਦੇਸ਼ ਸਲਾਹੂਦੀਨ ਨੂੰ ਮਾਰਨਾ ਨਹਂੀਂ ਭੈਭੀਤ ਕਰਨਾ ਸੀ। ਆਈਐੱਸਆਈ ਉਸ ਨੂੰ ਸਦੀਆਂ ਤੋਂ ਭਾਰਤ ਵਿਰੱੁਧ ਵਰਤ ਰਹੀ ਹੈ। ਮੂਲ ਰੂਪ ਤੋਂ ਜੰਮੂ-ਕਸ਼ਮੀਰ ਵਾਸੀ ਸਲਾਹੂਦੀਨ ਕਈ ਦਹਾਕੇ ਪਹਿਲੇ ਪਾਕਿਸਤਾਨ ਚਲਾ ਗਿਆ ਸੀ। ਉਹ ਆਈਐੱਸਆਈ ਦੀ ਸਰਪ੍ਰਸਤੀ ਹੇਠ ਹਿਜ਼ਬੁਲ ਮੁਜਾਹਦੀਨ ਰਾਹੀਂ ਭਾਰਤ ਖ਼ਿਲਾਫ਼ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ।