ਇਸਲਾਮਾਬਾਦ, ਆਈਏਐੱਨਐੱਸ : ਘੱਟ ਗਿਣਤੀਆਂ 'ਤੇ ਜ਼ੁਲਮ ਲਈ ਆਲਮੀ ਪੱਧਰ 'ਤੇ ਚਰਚਾ 'ਚ ਰਹਿਣ ਵਾਲੇ ਨਾਪਾਕ ਗੁਆਂਢੀ ਪਾਕਿਸਤਾਨ ਨੇ ਪਹਿਲੀ ਵਾਰ ਕਿਸੇ ਹਿੰਦੂ ਨੂੰ ਹਵਾਈ ਫ਼ੌਜ ਦਾ ਪਾਇਲਟ ਨਿਯੁਕਤ ਕੀਤਾ ਹੈ। ਨੌਜਵਾਨ ਰਾਹੁਲ ਦੇਵ ਨੂੰ ਪਾਕਿ ਹਵਾਈ ਫ਼ੌਜ 'ਚ ਜਨਰਲ ਡਿਊਟੀ ਪਾਇਲਟ ਅਫ਼ਸਰ ਬਣਾਇਆ ਗਿਆ ਹੈ।

ਰਾਹੁਲ ਦੇਵ ਦੀ ਨਿਯੁਕਤੀ 'ਤੇ ਘੱਟ ਗਿਣਤੀ ਭਾਈਚਾਰੇ ਨੇ ਪ੍ਰਗਟਾਈ ਖ਼ੁਸ਼ੀ

ਪਾਕਿ ਮੀਡੀਆ ਅਨੁਸਾਰ ਰਾਹੁਲ ਦੇਵ ਸਿੰਧ ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਥਾਰਪਾਰਕਰ ਤੋਂ ਆਉਂਦੇ ਹਨ। ਇਹ ਉਹੀ ਜ਼ਿਲ੍ਹਾ ਹੈ ਜਿੱਥੇ ਵੱਡੀ ਗਿਣਤੀ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ। ਆਲ ਪਾਕਿਸਤਾਨ ਹਿੰਦੂ ਪੰਚਾਇਤ ਦੇ ਸਕੱਤਰ ਰਵੀ ਦਵਾਨੀ ਨੇ ਰਾਹੁਲ ਦੇਵ ਦੀ ਨਿਯੁਕਤੀ 'ਤੇ ਖੁਸ਼ੀ ਪ੍ਰਗਟਾਈ ਹੈ।

ਜੇ ਪਾਕਿ ਸਰਕਾਰ ਘੱਟ ਗਿਣਤੀਆਂ 'ਤੇ ਧਿਆਨ ਦੇਵੇਗੀ ਤਾਂ ਕਈ ਰਾਹੁਲ ਦੇਵ ਪੈਦਾ ਹੋਣਗੇ

ਉਨ੍ਹਾਂ ਕਿਹਾ ਕਿ ਕਈ ਘੱਟ ਗਿਣਤੀ ਦੇਸ਼ ਦੀ ਨਾਗਰਿਕ ਸੇਵਾ ਦੇ ਨਾਲ-ਨਾਲ ਫ਼ੌਜ 'ਚ ਵੀ ਤਾਇਨਾਤ ਹਨ। ਦੇਸ਼ ਦੇ ਕਈ ਡਾਕਟਰ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ। ਜੇਕਰ ਸਰਕਾਰ ਘੱਟ ਗਿਣਤੀਆਂ ਵੱਲ ਧਿਆਨ ਦੇਵੇਗੀ ਤਾਂ ਕਈ ਰਾਹੁਲ ਦੇਵ ਪੈਦਾ ਹੋਣਗੇ।

Posted By: Rajnish Kaur