ਢਾਕਾ, ਏਜੰਸੀਆਂ : ਬੰਗਲਾ ਦੇਸ਼ ਦੇ ਕੋਮਿਲਾ ਜ਼ਿਲ੍ਹੇ ਵਿਚ ਇਸਲਾਮਿਕ ਕੱਟੜਪੰਥੀਆਂ ਦੀ ਭੜਕੀ ਭੀੜ ਨੇ ਹਿੰਦੂ ਭਾਈਚਾਰੇ ਦੇ ਕਈ ਘਰਾਂ ਵਿਚ ਲੁੱਟ ਖੋਹ ਤੋਂ ਬਾਅਦ ਇਨ੍ਹਾਂ ਨੂੰ ਤਹਿਸ ਨਹਿਸ ਕਰਨ ਲਈ ਅੱਗ ਲਾ ਦਿੱਤੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਚਰਮਪੰਥੀਆਂ ਨੇ ਫੇਸਬੁੱਕ ’ਤੇ ਇਸਲਾਮ ਬਾਰੇ ਨਕਾਰਤਮਕ ਟਿੱਪਣੀ ਕੀਤੇ ਜਾਣ ਦੀ ਅਫ਼ਵਾਹ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਹਮਲਾ ਐਤਵਾਰ ਨੂੰ ਸ਼ਹਿਰ ਦੇ ਮੁਰਾਦਨਗਰ ਇਲਾਕੇ ਵਿਚ ਹੋਇਆ। ਮੌਜੂਦਾ ਸਮੇਂ ਵਿਚ ਬੰਗਲਾ ਦੇਸ਼ ਵਿਚ ਫਰਾਂਸ ਦੇ ਵਿਰੋਧ ਵਿੱਚ ਵੱਡੀ ਗਿਣਤੀ ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ ਵਿਚ ਇਸ ਘਟਨਾ ਤੋਂ ਬਾਅਦ ਇਸਲਾਮਿਕ ਕੱਟੜਪੰਥੀਆਂ ’ਤੇ ਫਿਰ ਤੋਂ ਸਵਾਲ ਉਠਣ ਲੱਗੇ ਹਨ।

ਮੁਸਲਿਮ ਕੱਟੜਪੰਥੀਆਂ ਵੱਲੋਂ ਕੀਤੀ ਗਈ ਇਸ ਵਾਰਦਾਤ ਤੋਂ ਬਾਅਦ ਤਣਾਅ ਦੀ ਸਥਿਤੀ ਬਣੀ ਹੋਈ ਹੈ। ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਬੰਗਲਾ ਦੇਸ਼ ਦੇ ਕੋਮਿਲਾ ਜ਼ਿਲ੍ਹੇ ਵਿਚ ਹੋਈ। ਘੱਟਗਿਣਤੀ ਹਿੰਦੂਆਂ ਦੇ ਨਾਲ ਇਹ ਘਟਨਾ ਉਸ ਸਮੇਂ ਹੋਈ ਜਦੋਂ ਅਫ਼ਵਾਹ ਫੈਲੀ ਕਿ ਉਥੇ ਰਹਿਣ ਵਾਲੇ ਇਕ ਹਿੰਦੂ ਨੇ ਫਰਾਂਸ ਦੇ ਰਾਸ਼ਟਰਪਤੀ ਦੀ ਤਾਰੀਫ਼ ਕਰਦੇ ਹੋਏ ਇਸਲਾਮ ਦੀ ਨਿੰਦਾ ਕੀਤੀ ਹੈ। ਇਸ ਅਫ਼ਵਾਹ ਦੇ ਫੈਲਦੇ ਹੀ ਕਾਫੀ ਗਿਣਤੀ ਵਿਚਲ ਇਸਲਾਮਿਕ ਕੱਟੜਪੰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਹਿੰਦੂਆਂ ਦੇ ਕਈ ਘਰਾਂ ’ਤੇ ਇਕੋ ਵੇਲੇ ਹੱਲਾ ਬੋਲ ਦਿੱਤਾ।

ਇਹ ਅਫਵਾਹ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਇਸਲਾਮੀ ਕੱਟੜਪੰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਇਕੱਠੇ ਹੋ ਕੇ ਹਿੰਦੂਆਂ ਦੇ ਕਈ ਘਰਾਂ ਤੇ ਹਮਲਾ ਕੀਤਾ। ਪਹਿਲਾਂ ਉਨ੍ਹਾਂ ਨੇ ਇਨ੍ਹਾਂ ਘਰਾਂ ਨੂੰ ਲੁੱਟ ਲਿਆ ਅਤੇ ਬਾਅਦ ਵਿੱਚ ਸਾੜ ਦਿੱਤਾ। ਇਸ ਸਬੰਧ ਵਿੱਚ ਇੱਕ ਸਕੂਲ ਦੇ ਮੁੱਖ ਅਧਿਆਪਕ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਮਿਲਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਬਦੁੱਲ ਫਜ਼ਲ ਮੀਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਵੀਡੀਓ ਵੇਖ ਕੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

Posted By: Tejinder Thind