ਜੇਐੱਨਐੱਨ, ਪਾਕਿਸਤਾਨ : ਪਾਕਿਸਤਾਨ 'ਚ ਘੱਟ ਗਿਣਤੀ ਤੇ ਅੱਤਿਆਚਾਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਦੇ ਕੁਫ਼ਰ ਦੇ ਨਾਂ 'ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਕਦੇ ਨੂੰਹ-ਕੁੜੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਬੀਤੇ ਸ਼ਨਿਚਰਵਾਰ ਨੂੰ ਇਕ 22 ਸਾਲ ਹਿੰਦੂ ਕੁੜੀ ਆਰਤੀ ਬਾਈ ਨੂੰ ਲੜਕਾਨਾ ਦੇ ਅਲੀ ਗੋਹਰ ਇਲਾਕੇ ਤੋਂ ਅਗਵਾ ਕਰ ਲਿਆ। ਆਰਤੀ ਦੇ ਪਿਤਾ ਡਾ.ਨਮੋ ਮਲ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਰੇਸ਼ਮ ਗਲ਼ੀ ਸਥਿਤ ਬਿਊਟੀ ਪਾਰਲਰ 'ਚ ਕੰਮ ਕਰਦੀ ਹੈ। ਤਿੰਨ ਅਪ੍ਰੈਲ ਨੂੰ ਉਹ ਪਾਰਲਰ ਜਾਣ ਲਈ ਘਰੋਂ ਨਿਕਲੀ ਸੀ ਪਰ ਜਦੋਂ ਦੇਰ ਸ਼ਾਮ ਤਕ ਘਰ ਨਹੀਂ ਪਰਤੀ ਤਾਂ ਪਿਤਾ ਨੇ ਉਸ ਨੂੰ ਅਗਵਾ ਹੋਣ ਦਾ ਸੱਕ ਪ੍ਰਗਟਾਉਂਦਿਆਂ ਪੁਲਿਸ ਤੋਂ ਉਸ ਨੂੰ ਵਾਪਸ ਕਰਨ ਦੀ ਗੁਹਾਰ ਲਾਈ ਹੈ।

'ਦ ਰਾਈਜ਼ ਨਿਊਜ਼' ਨੇ ਕੁੜੀ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ। ਆਰਤੀ ਦਾ ਪਰਿਵਾਰ ਨਾ ਸਿਰਫ਼ ਬੇਟੀ ਦੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਹੈ ਬਲਕਿ ਉਸ ਦੇ ਰਹੱਸਮਈ ਤਰੀਕੇ ਤੋਂ ਲਾਪਤਾ ਹੋਣ ਤੋਂ ਹੈਰਾਨ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਈ ਮੌਕਿਆਂ 'ਤੇ ਘੱਟ ਗਿਣਤੀ ਦੀ ਹਰ ਹਾਲ 'ਚ ਸੁਰੱਖਿਆ ਕਰਨ ਦੀ ਗੱਲ ਕਹਿ ਚੁੱਕੇ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ ਧਰਾਤਲ 'ਤੇ ਉਤਰਦਿਆਂ ਦਿਖਾਈ ਨਹੀਂ ਦਿੰਦੀ ਹੈ। ਖਰਾਬ ਮਾਨਵਾਧਿਕਾਰ ਰਿਕਾਰਡ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਕਈ ਵਾਰ ਪਾਕਿਸਤਾਨ ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕਰ ਚੁੱਕਿਆ ਹੈ।

Posted By: Amita Verma