ਇਸਲਾਮਾਬਾਦ: ਲਾਹੌਰ ਤੋਂ ਗੁਜਰਾਂਵਾਲਾ ਜਾਂਦੇ ਸਮੇਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਹਾਫਿਜ਼ ਸਈਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੁਬਈ ਸਮੇਤ UAE ਜਾਣ ਵਾਲੇ ਭਾਰਤੀਆਂ ਲਈ ਖ਼ੁਸ਼ਖਬਰੀ, ਇੰਡੀਅਨ ਪਾਸਪੋਰਟ 'ਤੇ ਮਿਲੇਗਾ ਵੀਜ਼ਾ ਆਨ ਅਰਾਈਵਲ

ਦੱਸਿਆ ਜਾ ਰਿਹਾ ਹੈ ਕਿ ਕਾਉਂਟਰ ਟੈਰੇਰਿਜ਼ਮ ਵਿਭਾਗ ਨੇ ਉਸ ਦੀ ਗ੍ਰਿਫ਼ਤਾਰੀ ਕੀਤੀ ਹੈ। ਉਹ ਮੁੰਬਈ ਹਮਲੇ ਦਾ ਮਾਸਟਰਮਾਈਂਡ ਹੈ। ਉਸ ਨੂੰ 2009 ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕਰਨ ਤੋਂ ਬਾਅਦ ਹਾਫਿਜ਼ ਸਈਦ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਅੱਤਵਾਦ ਰੋਕੂ ਅਦਾਲਤਸ(ATC) ਨੇ ਸੋਮਵਾਰ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤੇ ਜਮਾਤ-ਉਦ-ਦਾਵਾ ਦੇ ਪ੍ਰਮੁੱਖ ਅੱਤਵਾਦੀ ਸਰਗਨਾ ਹਾਫਿਜ਼ ਸਈਦ ਤੇ ਤਿੰਨ ਹੋਰ ਨੂੰ ਜ਼ਮਾਨਤ ਦੇ ਦਿੱਤੀ ਸੀ।

ਡਾਨ ਨਿਊਜ਼ ਮੁਤਾਬਿਕ ਇਹ ਫ਼ੈਸਲਾ ਮਦਰੱਸੇ ਦੀ ਜ਼ਮੀਨ ਨੂੰ ਨਾਜਾਇਜ਼ ਕਾਰਜਾਂ ਲਈ ਇਸਤੇਮਾਲ ਕੀਤੇ ਜਾਣ ਦੇ ਇਕ ਮੁੱਦੇ 'ਤੇ ਲਿਆ ਹੈ।

ਰਿਪੋਰਟ ਅਨੁਸਾਰ ਸਈਦ ਤੋਂ ਇਲਾਵਾ ਹਾਫਿਜ਼ ਮਸੂਦ, ਆਮੇਰ ਹਮਜ਼ਾ ਤੇ ਮਲਿਕ ਜ਼ਾਫਰ ਨੂੰ 31 ਅਗਸਤ ਤਕ 50,000 ਪਾਕਿਸਤਾਨੀ ਰੁਪਏ ਦਾ ਬਾਂਡ 'ਤੇ ਅੰਤਿਮ ਜ਼ਮਾਨਤ ਦਿੱਤੀ ਗਈ ਸੀ।

Posted By: Akash Deep