ਏਐਫਪੀ, ਪੇਸ਼ਾਵਰ : ਪਾਕਿਸਤਾਨ ਦੇ ਇਕ ਪੱਤਰਕਾਰ ਜਿਸ ਦੇ ਰਿਸ਼ਤੇਦਾਰ ਤਾਲਿਬਾਨ ਵਿਰੋਧੀ ਸਮੂਹ ਦੇ ਮੈਂਬਰ ਸਨ। ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਪਾਕਿਸਤਾਲ ਦੇ ਸੁਰਮਯ ਸਵਾਤ ਘਾਟੀ ਦੇ ਉਤਰ ਪੱਛਮ ਵਿਚ ਲਗਪਗ 40 ਕਿਲੋਮੀਟਰ ਪੂਰਬ ਗੜ ਮੱਟਾ ਵਿਚ 36 ਸਾਲ ਦੇ ਜਾਵੇਦੁੱਲਾ ਖਾਨ ਦੀ ਮੰਗਲਵਾਰ ਦੇਰ ਰਾਤ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਰਦੂ ਅਖ਼ਬਾਰ ਵਿਚ ਕੰਮ ਕਰਦਾ ਸੀ ਖਾਨ

ਜਾਵੇਦੁੱਲਾ ਖਾਨ ਉਰਦੂ ਦੇ ਅਖ਼ਬਾਰ ਓਸਾਫ਼ ਲਈ ਬਿਊਰੋ ਚੀਫ਼ ਦੇ ਰੂਪ ਵਿਚ ਕੰਮ ਕਰਦਾ ਸੀ। ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਇਜਾਜ਼ ਖਾਨ ਨੇ ਮੀਡੀਆ ਨੂੰ ਦੱਸਿਆ ਕਿ ਜਾਵੇਦ ਇਕ ਪੁਲਿਸ ਗਾਰਡ ਦੇ ਨਾਲ ਸਫ਼ਰ ਕਰ ਰਿਹਾ ਸੀ, ਜਦੋਂ 2 ਬੰਦੂਕਧਾਰੀਆਂ ਨੇ ਉਸ ਦੇ ਵਾਹਨ 'ਤੇ ਗੋਲ਼ੀਆਂ ਚਲਾਈਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਪੁਲਿਸ ਅਧਿਕਾਰੀ ਅਲੀ ਮੁਹੰਮਦ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਾ ਤੋਂ ਤੈਅ ਹਮਲਾ ਸੀ। ਉਨ੍ਹਾਂ ਦੇ ਕਈ ਰਿਸ਼ਤੇਦਾਰ, ਜਿਨ੍ਹਾਂ ਵਿਚ ਭਰਾ, ਚਾਚਾ ਅਤੇ ਚਚੇਰੇ ਭਰਾ ਸ਼ਾਮਲ ਸਨ, ਤਾਲਿਬਾਨ ਵਿਰੋਧੀ ਸ਼ਾਂਤੀ ਕਮੇਟੀਆਂ ਵਿਚ ਸ਼ਾਮਲ ਹੋਣ ਕਾਰਨ ਮਾਰੇ ਗਏ।

ਕਿਸੇ ਵੀ ਸਮੂਹ ਨੇ ਅਜੇ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਅੱਤਵਾਦੀਆਂ ਨੇ ਲੰਬੇ ਸਮੇਂ ਤੋਂ ਸਰਕਾਰ ਸਮਰਥਕ ਆਦਿਵਾਸੀ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਹੈ।

Posted By: Tejinder Thind