ਜੇਐੱਨਐੱਨ, ਇਸਲਾਮਾਬਾਦ : ਪਾਕਿਸਤਾਨ ਐੱਫਏਟੀਐੱਫ ਦੀ ਗ੍ਰੇ ਲਿਸਟ ਬਣਿਆ ਰਹੇਗਾ। ਸਮਾਚਾਰ ਏਜੰਸੀ ਏਐੱਨਆਈ ਨੇ ਦੱਸਿਆ ਕਿ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਪੈਰਿਸ ਹੋਈ ਆਨਲਾਈਨ ਬੈਠਕ 'ਚ ਪਾਕਿਸਤਾਨ ਨੂੰ ਫਿਰ ਤੋਂ ਗ੍ਰੇ ਲਿਸਟ 'ਚ ਹੀ ਰੱਖੇ ਜਾਣ 'ਤੇ ਫੈਸਲਾ ਲਿਆ ਗਿਆ ਹੈ। ਪਾਕਿਸਤਾਨ ਦੀ ਸਰਕਾਰ ਅੱਤਵਾਦ ਖ਼ਿਲਾਫ਼ 27 ਸੂਤਰੀ ਏਜੰਡੇ ਨੂੰ ਪੂਰਾ ਕਰਨ 'ਚ ਅਸਫਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਵਜ੍ਹਾ ਨਾਲ ਐੱਫਏਟੀਐੱਫ ਨੇ ਇਹ ਫੈਸਲਾ ਲਿਆ ਹੈ।

ਐੱਫਟੀਐੱਫ ਦੇ ਪ੍ਰਧਾਨ ਮਾਰਕਸ ਪਲੇਅਰ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ ਵੱਲੋਂ ਸੌਂਪੇ ਗਏ ਛੇ ਮਹੱਤਵਪੂਰਨ ਬਿੰਦੂਆਂ ਦਾ ਪਾਲਣ ਕਰਨ 'ਚ ਅਸਫਲ ਰਿਹਾ ਹੈ। ਟੈਰਰ ਫੰਡਿੰਗ 'ਤੇ ਲਗਾਮ ਕੱਸਣ ਲਈ ਪਾਕਿਸਤਾਨ ਵੱਲੋਂ ਹੋਰ ਕਦਮ ਉਠਾਉਣ ਦੀ ਲੋੜ ਹੈ। ਪਾਕਿਸਤਾਨ ਨੂੰ ਐੱਫਏਟੀਐੱਫ ਵੱਲੋਂ ਸੌਂਪੇ ਗਏ ਛੇ ਮਹੱਤਵਪੂਰਨ ਬਿੰਦੂਆਂ ਦੇ ਅਨੁਪਾਲਣ 'ਤੇ ਜ਼ੋਰ ਦੇਣਾ ਹੋਵੇਗਾ। ਐੱਫਏਟੀਐੱਫ ਨੇ ਪਾਕਿਸਤਾਨ ਨੂੰ ਫਰਵਰੀ 2021 ਤਕ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਉਹ ਸਾਰੇ ਐਕਸ਼ਨ ਪਲਾਨ ਦਾ ਸਖਤਾਈ ਨਾਲ ਪਾਲਣਾ ਕਰੇ।

Posted By: Sunil Thapa