ਇਸਲਾਮਾਬਾਦ, ਏਐੱਨਆਈ : ਪਾਕਿਸਤਾਨ 'ਚ ਡਿਜ਼ੀਟਲ ਮੀਡੀਆ ਨੂੰ ਲੈ ਕੇ ਨਵੇਂ ਕਾਨੂੰਨ ਦੇ ਕਾਰਨ ਬਵਾਲ ਮੱਚ ਗਿਆ ਹੈ। ਇਸ ਦੇ ਚੱਲਦੇ ਗੂਗਲ, ਫੇਸਬੁੱਕ ਤੇ ਟਵਿੱਟਰ ਜਿਹੀਆਂ ਵੱਡੀਆਂ ਟੇਕ ਕੰਪਨੀਆਂ ਨੇ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਦਰਅਸਲ ਇਹ ਕਾਨੂੰਨ ਇਮਰਾਨ ਸਰਕਾਰ ਨੇ ਮੀਡੀਆਂ ਰੈਗੂਲੇਟਰ ਨੂੰ ਕਨਟੈਂਟ 'ਤੇ ਸੈਂਸਰਸ਼ਿਪ ਨੂੰ ਲੈ ਕੇ ਜ਼ਿਆਦਾ ਅਧਿਕਾਰ ਦੇ ਦਿੱਤੇ ਹਨ। ਕੰਪਨੀਆਂ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ।


ਫੇਸਬੁੱਕ, ਗੂਗਲ ਤੇ ਟਵਿੱਟਰ ਦਾ ਪ੍ਰਤੀਨਿਧਤਾ (Representation) ਕਰਨ ਵਾਲੇ ਸੰਗਠਨ Asia Internet Collision (ਏਆਈਸੀ) ਨੇ ਵੀਰਵਾਰ ਨੂੰ ਡੌਨ 'ਚ ਦਿੱਤੇ ਇਕ ਇਕ ਬਿਆਨ 'ਚ ਇੰਟਰਨੈੱਟ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਵੇਂ ਕਾਨੂੰਨ ਤੇ ਸਰਕਾਰ ਦੀ 'ਅਪਾਰਦਰਸ਼ੀ ਪ੍ਰਕਿਰਿਆ' 'ਤੇ ਚਿੰਤਾ ਜਤਾਈ ਜਿਸ ਦੇ ਤਹਿਤ ਇਹ ਨਿਯਮ ਬਣਾਇਆ ਗਿਆ।

ਦੱਸਣਯੋਗ ਹੈ ਕਿ Electronic ਅਪਰਾਧ ਰੋਕਥਾਮ ਨਿਯਮ 2019 ਦੇ ਅੰਤਰਗਤ ਨਵੇਂ ਨਿਯਮ Removal and blocking of unfulfilled online content rules 2020 ਜਾਰੀ ਕੀਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ, ਸੋਸ਼ਲ ਮੀਡੀਆ ਕੰਪਨੀਆਂ ਨੂੰ ਕੋਈ ਵੀ ਜਾਣਕਾਰੀ ਜਾਂ ਡੇਟਾ ਜਾਂਚ ਏਜੰਸੀਆਂ ਨੂੰ ਦੇਣਾ ਪੈ ਸਕਦਾ ਹੈ। ਇਨ੍ਹਾਂ 'ਚ Subscriber ਦੀ ਸੂਚਨਾ, ਟਰੈਫਿਕ ਡੇਟਾ ਤੇ ਯੂਜ਼ਰ ਡੇਟਾ ਜਿਹੀਆਂ ਸੰਵੇਦਨਸ਼ੀਲ ਜਾਣਕਾਰੀਆਂ ਵੀ ਹੋ ਸਕਦੀਆਂ ਹਨ।

Posted By: Rajnish Kaur