ਏਜੰਸੀ ਇਸਲਾਮਾਬਾਦ : ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੀ ਗੰਭੀਰ ਬੀਮਾਰੀ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਦੇ ਇਲਾਜ ਲਈ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਜਿਓ ਨਿਊਜ਼ ਦੇ ਸੂਤਰਾਂ ਨੇ ਦੱਸਿਆ ਕਿ ਸ਼ਰੀਫ ਦੇ ਭਾਰਾ ਸ਼ਹਬਾਜ਼ ਐਤਵਾਰ ਨੂੰ ਉਨ੍ਹਾਂ ਨੂੰ ਇਲਾਜ ਲਈ ਲੰਡਨ ਸਥਿਤ ਇਕ ਹਸਪਤਾਲ ਲੈ ਜਾਣਗੇ। ਪਰਿਵਾਰ ਨੇ ਹਾਰਲੇ ਕਲੀਨਿਕ ਵਿਚ ਸ਼ਰੀਫ ਦੇ ਇਲਾਜ ਲਈ ਵਿਵਸਥਾ ਕੀਤੀ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸ਼ਰੀਫ ਅਤੇ ਸ਼ਹਿਬਾਜ਼ ਦੋਵੇਂ ਐਤਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ 'ਤੇ ਲੰਡਨ ਜਾਣਗੇ। ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

Posted By: Susheel Khanna