ਇਸਲਾਮਾਬਾਦ, ਏਜੰਸੀ : ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਡਾਕਟਰ ਸ਼ਿਰੀਨ ਮਾਜਰੀ ਬਿ੍ਰਟੇਨ ’ਤੇ ਇਸ ਹੱਦ ਤਕ ਭੜਕੀ ਹੋਈ ਹੈ ਕਿ ਉਨ੍ਹਾਂ ਨੇ ਇਸ ’ਚ ਭਾਰਤ ਨੂੰ ਵੀ ਸ਼ਾਮਲ ਕਰ ਲਿਆ ਹੈ। ਅਸਲ ’ਚ ਉਨ੍ਹਾਂ ਦੇ ਭੜਕਨ ਦਾ ਕਾਰਨ ਬਿ੍ਰਟੇਨ ਦੁਆਰਾ ਪਾਕਿਸਤਾਨ ਨੂੰ ਰੈੱਡ ਲਿਸਟ ’ਚ ਪਾਉਣਾ ਹੈ। ਇਸ ਤਹਿਤ ਬਿ੍ਰਟੇਨ ਨੇ ਪਾਕਿਸਤਾਨ ਤੋਂ ਆਉਣ ਵਾਲਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀਆਂ ਲਈ ਕੋਰੋਨਾ ਦੇ ਲੱਛਣ ਆਉਣ ’ਤੇ ਉਨ੍ਹਾਂ ਨੂੰ ਬਿ੍ਰਟੇਨ ਨੇ ਕੁਆਰਨਟਾਈਨ ਕਰਨਾ ਲਾਜ਼ਮੀ ਦੱਸਿਆ ਹੈ ਜਦਕਿ ਇਹ ਕਾਨੂੰਨ ਭਾਰਤੀਆਂ ’ਤੇ ਲਾਗੂ ਨਹੀਂ ਹੈ।


ਜ਼ਿਕਰਯੋਗ ਹੈ ਕਿ ਇਕ ਪਾਕਿਸਤਾਨੀ ਨਾਗਰਿਕ ਨੇ ਟਵੀਟ ਦੁਆਰਾ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਬਿ੍ਰਟੇਨ ’ਚ ਕੁਆਰਨਟਾਈਨ ਲਈ 1750 ਪਾਊਂਡ ਪ੍ਰਤੀ ਵਿਅਕਤੀ ਖਰਚ ਕਰਨਾ ਪੈ ਰਿਹਾ ਹੈ। ਇਸਦੇ ਜਵਾਬ ’ਚ ਮਾਜਰੀ ਨੇ ਟਵੀਟ ਕੀਤਾ ਕਿ ਇਹ ਪੂਰੀ ਤਰ੍ਹਾਂ ਨਜਾਇਜ਼ ਹੈ। ਇਹ ਕਾਨੂੰਨ ਸਿਰਫ਼ ਉਨ੍ਹਾਂ ਲੋਕਾਂ ’ਤੇ ਹੀ ਕਿਉਂ ਲਾਗੂ ਕੀਤੇ ਹਨ ਜੋ ਪਾਕਿਸਤਾਨੀ ਜÎਾਂ ਪਾਕਿਸਤਾਨੀ ਮੂਲ ਦੇ ਬਿ੍ਰਟਿਸ਼ ਨਾਗਰਿਕ ਹਨ। ਇਹ ਕਾਨੂੰਨ ਭਾਰਤੀਆਂ ’ਤੇ ਲਾਗੂ ਨਹੀਂ ਹੋ ਰਿਹਾ, ਜਿਥੇ ਸਭ ਤੋਂ ਵਧ ਮਾਮਲੇ ਹਨ।


ਆਪਣੇ ਟਵੀਟ ’ਚ ਉਨ੍ਹਾਂ ਨੇ ਲਿਖਿਆ ਕਿ ਇਹ ਬਿ੍ਰਟੇਨ ਦੇ ਪਾਕਿਸਤਾਨੀਆਂ ਪ੍ਰਤੀ ਭੇਦ-ਭਾਵ ਜਿਹੇ ਵਰਤਾਰੇ ਨੂੰ ਦਰਸਾਉਂਦਾ ਹੈ। ਆਪਣੇ ਟਵੀਟ ’ਚ ਉਨ੍ਹਾਂ ਨੇ ਪਾਕਿਸਤਾਨੀ ਨਾਗਰਿਕ ਦਾ ਵੀ ਵੀਡੀਓ ਸਾਂਝਾ ਕੀਤਾ ਹੈ, ਜਿਸਦੇ ਟਵੀਟ ’ਚ ਉਨ੍ਹਾਂ ਨੇ ਜਵਾਬ ਦਿੱਤਾ ਸੀ। ਇਨ੍ਹਾਂ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਖਾਣ ਪੀਣ ਨੂੰ ਵੀ ਕੁਝ ਨਹੀਂ ਦਿੱਤਾ ਜਾਂਦਾ ਤੇ ਛੋਟੇ ਬੱਚਿਆਂ ਨੂੰ ਜੋ ਖਾਣਾ ਮਿਲ ਰਿਹਾ ਹੈ ਉਹ ਬਹੁਤ ਠੰਢਾ ਹੈ।


ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਬਿ੍ਰਟੇਨ ਦੇ ਹਾਈ ਕਮਿਸ਼ਨਰ ਕ੍ਰਿਸਟੀਅਨ ਟਰਨਰ ਨੇ ਕਿਹਾ ਸੀ ਕਿ ਬਿ੍ਰਟੇਨ ਨੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਪਾਕਿਸਤਾਨ ਤੋਂ ਆਉਣ ਵਾਲੇ ਨਾਗਰਿਕਾਂ ’ਤੇ ਪਾਬੰਦੀ ਲਗਾਈ ਗਈ ਹੈ। ਜਿਸਦੇ ਚੱਲਦੇ ਪਾਕਿਸਤਾਨ ਨੂੰ ਰੈੱਡ ਲਿਸਟ ’ਚ ਪਾਇਆ ਗਿਆ ਹੈ, ਜਿਸ ’ਚ ਪਹਿਲਾਂ ਤੋਂ ਹੋਰ ਕਈ ਦੇਸ਼ ਸ਼ਾਮਲ ਹਨ। ਇਸ ਆਦੇਸ਼ ਦੇ ਨਾਲ ਹੀ ਪਾਕਿਸਤਾਨ ਤੋਂ ਸਿਰਫ਼ ਆਈਰਿਸ਼ ਤੇ ਬਿ੍ਰਟਿਸ਼ ਮੂਲ ਦੇ ਨਾਗਰਿਕ ਹੀ ਬਿ੍ਰਟੇਨ ਜਾ ਸਕਦੇ ਹਨ। ਹਾਲਾਂਕਿ ਬਿ੍ਰਟੇਨ ਨੇ ਪਾਕਿਸਤਾਨ ਤੋਂ ਜਾਣ ਵਾਲੀ ਸਿੱਧੀ ਉਡਾਨ ਨੂੰ ਰੱਦ ਨਹੀਂ ਕੀਤਾ ਸੀ। ਬਿ੍ਰਟੇਨ ਦੇ ਆਦੇਸ਼ ਦਾ ਕਈ ਪਾਕਿਸਤਾਨੀ ਨਾਗਰਿਕਾਂ ਨੇ ਵਿਰੋਧ ਕੀਤਾ।

Posted By: Sunil Thapa