ਇਸਲਾਮਾਬਾਦ, ਪੀਟੀਆਈ : ਪਾਕਿਸਤਾਨ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 50 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਇੱਥੇ 2,193 ਸੰਕ੍ਰਮਿਤ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਸੇਵਾ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆ 'ਚ ਕੋਰੋਨਾ ਨਾਲ ਇੱਥੇ 50 ਲੋਕਾਂ ਦੀ ਜਾਨ ਚੱਲੀ ਗਈ ਹੈ। ਹੁਣ ਤਕ ਕੁੱਲ ਮਰਨ ਵਾਲਿਆਂ ਦਾ ਅੰਕੜਾ 1,067 ਪਹੁੰਚ ਗਿਆ ਹੈ।

ਅਧਿਕਾਰਿਆਂ ਨੇ ਦੱਸਿਆ ਕਿ ਹੁਣ ਤਕ ਦੇਸ਼ 'ਚ 50,694 ਪ੍ਰਭਾਵਿਤ ਮਾਮਲੇ ਦਰਜ ਹੋਏ ਹਨ, ਜਿਸ 'ਚੋਂ 19,924 ਕੇਸ ਸਿੰਧ ਤੋਂ ਸਾਹਮਣੇ ਆਏ ਹਨ। ਪੰਜਾਬ 'ਚ 18,455, ਖੈਬਰ-ਪਖਤੂਨਖਵਾ 'ਚ 7,155, ਬਲੂਚਿਸਤਾਨ 'ਚ 3,074, ਇਸਲਾਮਾਬਾਦ 'ਚ 1,326, ਗਿਲਗਿਤ-ਬਾਲਟੀ ਦੇ 602 ਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ 'ਚ 158 ਮਾਮਲੇ ਦਰਜ ਕੀਤੇ ਗਏ। ਜਾਰੀ ਕੀਤੇ ਗਏ ਬਿਆਨ 'ਚ ਇਹ ਵੀ ਦੱਸਿਆ ਕਿ 15,201 ਲੋਕਾਂ ਨੂੰ ਇਸ ਘਾਤਕ ਵਾਇਰਸ ਤੋਂ ਠੀਕ ਹੋ ਗਏ ਹਨ। ਆਧਿਕਾਰੀਆਂ ਨੇ ਦੱਸਿਆ ਕਿ 16,387 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ। ਹੁਣ ਤਕ ਕਰਵਾਏ ਗਏ ਟੈਸਟਾਂ ਦੀ ਕੁੱਲ ਗਿਣਤੀ 445,987 ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਲਾਕਡਾਊਨ ਦੇ ਦੇਸ਼-ਵਿਦੇਸ਼ 'ਚ ਲੋਕ ਫਸੇ ਹੋਏ ਹਨ। ਅਜਿਹੇ 'ਚ ਦੁਬਈ ਤੋਂ ਇਕ ਸਪੈਸ਼ਲ ਫਲਾਇਟ 251 ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਪਹੁੰਚੀ ਸੀ। ਇਸ ਦੀ ਇਜ਼ਾਜਤ ਪਾਕਿਸਤਾ ਵੱਲੋਂ ਦਿੱਤੀ ਗਈ ਸੀ। ਅਧਿਕਾਰਿਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਘੀ ਸਰਕਾਰ ਨੇ ਪੇਸ਼ਾਵਰ 'ਚ ਬਾਚਾ ਖਾਣ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ।

Posted By: Rajnish Kaur