ਆਈਏਐਨਐਸ, ਕਵੇਟਾ : ਭਾਰੀ ਬਰਫ਼ਬਾਰੀ ਅਤੇ ਮੀਂਹ ਨੇ ਬਲੋਚਿਸਤਾਨ ਦੇ ਵੱਖ ਵੱਖ ਹਿੱਸਿਆਂ ਵਿਚ ਘੱਟੋ ਘੱਟ 14 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਦੇ ਨਾਲ ਸਭ ਤੋਂ ਵੱਡੇ ਸੂਬੇ ਤੋਂ ਪਾਕਿਸਤਾਨ ਨਾਲ ਉਸ ਦੇ ਸੜਕੀ ਅਤੇ ਹਵਾਈ ਸੰਪਰਕ ਟੁੱਟ ਗਿਆ ਹੈ। ਇਸ ਦੌਰਾਨ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸੱਤ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਬਲੋਚਿਸਤਾਨ ਦੇ ਸੀਐੱਮ ਜਾਮ ਕਮਾਲ ਖਾਨ ਨੇ ਕਿਹਾ ਕਿ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਹਾਈਅਲਰਟ ਜਾਰੀ ਕਰ ਦਿੱਤਾ ਸੀ। ਭਾਰੀ ਬਰਫ਼ਬਾਰੀ ਨੇ ਮੇਹਤਰਜਈ ਤੋਂ ਝੀਬ ਤਕ ਦਾ ਰਾਜ ਮਾਰਗ ਨੂੰ ਪ੍ਰਭਾਵਿਤ ਕੀਤਾ ਹੈ। ਇਥੇ ਕਈ ਵਾਹਨ ਫਸੇ ਹੋਏ ਹਨ।

ਮੌਸਮ ਵਿਭਾਗ ਨੇ ਕਿਹਾ ਕਿ ਕਵੇਟ, ਕਲਾਤ, ਖੁਜ਼ਦਾਰ, ਮਸਤੁੰਗ, ਕਿਲਾ ਅਬਦੁੱਲਾ, ਕਿਲਾ ਸੈਫੁੱਲਾਹ, ਝੋਬ, ਸਿੱਬੀ, ਲੋਰਲਾਈ, ਚਬੀ ਆਦਿ ਥਾਵਾਂ 'ਤੇ ਭਾਰੀ ਬਰਫ਼ਬਾਰੀ ਹੋਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ।

Posted By: Tejinder Thind