ਲਾਹੌਰ : ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਸਵੇਰੇ 10.04 ਵਜੇ ਆਇਆ, ਜਿਸ ਦੀ ਤੀਬਰਤਾ 3.9 ਮੈਗਨੀਚਿਊਡ ਰਹੀ। ਹੁਣ ਤਕ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਪੰਜਾਬ 'ਚ ਮਹਿਸੂਸ ਕੀਤੇ ਗਏ ਭੂਚਾਲ ਦਾ ਕੇਂਦਰ ਬੇਂਦੂ ਪਾਕਿਸਤਾਨ 'ਚ ਲਾਹੌਰ ਤੋਂ 18 ਕਿੱਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਭਾਰਤ 'ਚ ਮਹਿਸੂਸ ਕੀਤੇ ਗਏ ਇਨ੍ਹਾਂ ਝਟਕਿਆਂ ਨੂੰ ਅਣਗੌਲਿਆ ਨਹੀਂ ਜਾ ਸਕਦਾ। ਬੀਤੀ 18 ਜੂਨ ਨੂੰ ਅਫ਼ਗਾਨਿਸਤਾਨ 'ਚ ਭੂਚਾਲ ਆਇਆ ਸੀ ਤੇ ਉਸ ਨੇ ਕਾਫੀ ਤਬਾਹੀ ਵੀ ਮਚਾਈ ਸੀ। ਸੈਂਕੜੇ ਅਫ਼ਗਾਨਿਸਤਾਨੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਅਫ਼ਗਾਨਿਸਤਾਨ ਦੀ ਭਾਰਤ-ਪਾਕਿਸਤਾਨ ਵਿਚਕਾਰ ਦੂਰੀ ਜ਼ਿਆਦਾ ਨਹੀਂ ਹੈ। ਭਾਰਤ ਤੋਂ ਇਲਾਵਾ ਲਹਿੰਦੇ ਪੰਜਾਬ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦਾ ਕੇਂਦਰ ਵੀ ਪਾਕਿਸਤਾਨ ਹੀ ਦੱਸਿਆ ਜਾ ਰਿਹਾ ਹੈ। ਇਸ ਦਾ ਕੇਂਦਰ ਲਾਹੌਰ 'ਚ ਉੱਤਰ ਵੱਲ 18 ਕਿਲੋਮੀਟਰ ਦੀ ਦੂਰੀ 'ਤੇ ਦੱਸਿਆ ਜਾ ਰਿਹਾ ਹੈ।

Posted By: Seema Anand