style="text-align: justify;"> ਲਾਹੌਰ : ਪਾਕਿਸਤਾਨ 'ਚ ਪੰਜਾਬ ਸੂਬੇ ਦੀ ਸਰਕਾਰ ਨੇ ਲਾਹੌਰ ਦੇ ਪੁਰਾਣੇ ਇਲਾਕੇ 'ਚ ਸਥਿਤ ਇਤਿਹਾਸਕ ਮਸਜਿਦ 'ਚ ਡਾਂਸ ਵੀਡੀਓ ਸ਼ੂਟ ਕਰਵਾਉਣ 'ਤੇ ਦੋ ਸੀਨੀਅਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਡਾਂਸ ਵੀਡੀਓ ਹਿੰਦੀ ਫਿਲਮਾਂ ਤੇ ਵੀਡੀਓ ਦੀ ਸਟਾਰ ਸਬਾ ਕਮਰ ਨੇ ਬਣਾਇਆ ਹੈ। ਸਬਾ ਨੇ ਬਾਲੀਵੁੱਡ (ਮੁੰਬਈ) ਦੀਆਂ ਕੁਝ ਫਿਲਮਾਂ 'ਚ ਵੀ ਕੰਮ ਕੀਤਾ ਹੈ, ਜਿਨ੍ਹਾਂ 'ਚ ਉਸ ਨੂੰ ਸ਼ਲਾਘਾ ਮਿਲੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਡਾਂਸ ਨਾਲ ਮਸਜਿਦ ਦੀ ਪਵਿੱਤਰਤਾ ਭੰਗ ਕਰਨ ਦੀ ਸ਼ਿਕਾਇਤ 'ਤੇ ਸਬਾ ਕਮਰ ਤੇ ਐਕਟਰ ਬਿਲਾਲ ਸਈਦ ਖ਼ਿਲਾਫ਼ ਕੇਸ ਦਰਜ ਕੀਤਾ।

ਪੰਜਾਬ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਸਈਅਦ ਹਸਨ ਸ਼ਾਹ ਨੇ ਕਿਹਾ ਕਿ ਮਸਜਿਦ 'ਚਡਾਂਸ ਵੀਡੀਓ ਸ਼ੂਟ ਕਰਨ ਦੀ ਇਜਾਜ਼ਤ ਦੇਣ ਵਾਲੇ ਦੋ ਅਧਿਕਾਰੀ ਮੁਅਤੱਲ ਕਰ ਦਿੱਤੇ ਗਏ ਹਨ। ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੋਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।