ਇਸਲਾਮਾਬਾਦ, ਪੀਟੀਆਈ : ਸਿਹਤ ਮੰਤਰਾਲਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਪਿਛਲੇ 24 ਘੰਟਿਆਂ 'ਚ 78 ਜ਼ਿਆਦਾ ਲੋਕਾਂ ਦੀ ਜਾਨ ਚੱਲੀ ਗਈ ਹੈ। ਇਸ ਨਾਲ ਹੀ ਦੇਸ਼ 'ਚ ਕੁੱਲ 1395 ਲੋਕਾਂ ਦੀ ਜਾਨ ਚੱਲੀ ਗਈ ਹੈ। ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ 'ਚ ਹੁਣ ਤਕ 532,037 COVID-19 ਪ੍ਰੀਖਣ ਕੀਤੇ ਗਏ। ਸ਼ੁੱਕਰਵਾਰ ਨੂੰ ਹੀ 12,020 ਟੈਸਟ ਕੀਤਾ ਗਏ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ 2429 ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦਾ ਪਤਾ ਚੱਲਦਾ ਹੈ ਜਿੱਥੇ ਦੇਸ਼ 'ਚ ਕੁੱਲ ਹੁਣ ਤਕ 66,457 ਕੇਸ ਦਰਜ ਕੀਤੇ ਗਏ ਹਨ। ਸਿੰਧ 'ਚ ਸਭ ਤੋਂ ਜ਼ਿਆਦਾ 26,113 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਇਸ ਮਗਰੋਂ ਪੰਜਾਬ 'ਚ 24,104 ਖੈਬਰ ਪਖਤੂਨਖਵਾਂ 'ਚ 9067 ਬਲੂਚਿਸਤਾਨ 'ਚ 4,087, ਇਸਲਾਮਾਬਾਦ 'ਚ 2192, ਗਿਲਗਿਟ ਬਾਲਟੀਸਤਾਨ 'ਚ 660 ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ 234 ਮਾਮਲੇ ਆ ਚੁੱਕੇ ਹਨ। ਮੰਤਰਾਲਾ ਨੇ ਕਿਹਾ ਕਿ 24,131 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦੂਜੇ ਪਾਸੇ ਸ਼ੁੱਕਰਵਾਰ ਦੇਰ ਰਾਤ ਫਰੰਟੀਅਰ ਰੀਜਨ ਤੇ ਨਾਰਕੋਟਿਕਸ ਕੰਟਰੋਲ ਦੇ ਸੂਬਾ ਮੰਤਰੀ ਸ਼ੇਹਿਰਾਰ ਅਫਰੀਦੀ ਨੇ ਟਵੀਟ ਕੀਤਾ ਕਿ ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਆਪ ਨੂੰ ਡਾਕਟਰਾਂ ਵੱਲੋਂ ਨਿਰਦੇਸ਼ਿਤ ਘਰ ਤੋਂ ਵੱਖ ਕਰ ਲਿਆ ਹੈ।' ਇਸ ਦੌਰਾਨ ਯੂਕੇ ਨੇ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਨੂੰ ਨਗਦੀ ਦੇਣ ਦਾ ਫੈਸਲਾ ਲਿਆ ਹੈ। 4.39 ਮਿਲੀਅਨ ਪਾਊਂਡ ਤੋਂ ਇਲਾਵਾ ਸਹਾਇਤਾ ਪਾਕਿਸਤਾਨ ਨੂੰ ਪ੍ਰਦਾਨ ਕਰਨ ਦੀ ਐਲਾਨ ਕੀਤਾ ਗਿਆ ਹੈ। ਅਪ੍ਰੈਲ 'ਚ ਯੂਕੇ ਨੇ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਪਾਕਿਸਤਾਨ ਨੂੰ 2.67 ਮਿਲੀਅਨ ਪਾਊਂਡ ਦਾ ਫੰਡ ਪ੍ਰਦਾਨ ਕੀਤਾ ਸੀ। ਗਲੋਬਲ ਮਹਾਮਾਰੀ ਕੋਰੋਨਾ ਦੇ ਕਹਿਰ ਨਾਲ ਲਗਾਤਾਰ ਜੂਝ ਰਹੀ ਹੈ। ਵਰਲਡੋਮੀਟਰ ਮੁਤਾਬਕ ਦੁਨੀਆ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਲੱਖ 66 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਤੇ ਸੰਕ੍ਰਮਿਤਾਂ ਦੀ ਗਿਣਤੀ 60 ਲੱਖ 33 ਹਜ਼ਾਰ ਹੋ ਗਈ ਹੈ ਜਦਕਿ 26 ਲੱਖ 61 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਦੂਜੇ ਪਾਸੇ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਅਮਰੀਕਾ 'ਚ ਕੋਰੋਨਾ ਨਾਲ ਹੁਣ ਤਕ ਇਕ ਲੱਖ ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਤੇ 17 ਲੱਖ 93 ਹਜ਼ਾਰ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹਨ।

Posted By: Sunil Thapa