ਇਸਲਾਮਾਬਾਦ, ਏਜੰਸੀ : ਪਾਕਿਸਤਾਨ 'ਚ ਕੋਰੋਨ ਵਾਇਰਸ (COVID-19) ਤੋਂ ਸੰਕ੍ਰਮਿਤਾਂ ਦੀ ਗਿਣਤੀ 52000 ਤੋਂ ਜ਼ਿਆਦਾ ਹੋ ਗਈ ਹੈ। ਦੂਜੇ ਪਾਸੇ 1101 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਕ ਸੀਨੀਅਰ ਅਧਿਕਾਰੀ ਨੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਲੋਕ ਸਾਵਧਾਨੀ ਨਹੀਂ ਵਰਤਣਗੇ ਤਾਂ ਕੋਰੋਨਾ ਮਾਮਲੇ ਕਈ ਗੁਣਾ ਤਕ ਵੱਧ ਜਾਣਗੇ।

ਸਿਹਤ ਸੰਬੰਧੀ ਮਾਮਲਿਆਂ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਜਫਰ ਮਿਰਜ਼ਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਹਿਲਾਂ ਹਫ਼ਤੇ ਦੀ ਵਾਇਰਸ ਟ੍ਰੈਕਿੰਗ ਦੀ ਰਿਪੋਰਟ ਚੰਗੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਵਧਾਨੀ ਨਹੀਂ ਵਰਤੀ ਗਈ ਤਾਂ

ਸੰਕ੍ਰਮਣ ਕਈ ਗੁਣਾ ਵੱਧ ਜਾਵੇਗਾ।

ਸਿੰਧ 'ਚ ਸਭ ਤੋਂ ਜ਼ਿਆਦਾ ਮਾਮਲੇ 20,883 ਮਾਮਲੇ

ਸਿਹਤ ਮੰਤਰਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਮਤਾਬਕ 52,437 ਮਾਮਲਿਆਂ 'ਚ ਸਿੰਧ 'ਚ 20,883 ਪੰਜਾਬ 'ਚ 18,730, ਖੈਬਰ ਪਖਤੂਨਖਵਾ 'ਚ 7391, ਬਲੂਚਿਸਤਾਨ 'ਚ 3198, ਇਸਲਾਮਾਬਾਦ 'ਚ 1457, ਗਿਲਗਿਤ-ਬਲਾਟੀਸਤਾਨ 'ਚ 607 ਤੇ ਗੁਲਾਮ ਕਸ਼ਮੀਰ 'ਚ 171 ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1743 ਮਾਮਲੇ ਸਾਹਮਣੇ ਆਏ

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1743 ਮਾਮਲੇ ਸਾਹਮਣੇ ਆਏ ਹਨ ਤੇ 34 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇੱਥੇ ਮਰਨ ਵਾਲਿਆਂ ਦੀ ਗਿਣਤੀ 1101 ਹੋ ਗਈ ਹੈ। ਦੂਜੇ ਪਾਸੇ 16,653 ਲੋਕ ਠੀਕ ਹੋ ਗਏ ਹਨ। ਦੇਸ਼ 'ਚ ਹੁਣ ਤਕ 4,60,692 ਟੈਸਟ ਹੋ ਗਏ ਹਨ। ਪਿਛਲੇ 24 ਘੰਟਿਆਂ 'ਚ 14, 705 ਟੈਸਟ ਹੋਏ ਹਨ।

ਸ਼ਹਿਬਾਜ਼ ਸ਼ਰੀਫ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ

ਇਸ ਦੌਰਾਨ ਵਿਰੋਧੀ ਆਗੂ ਤੇ ਪਾਕਿਸਤਾਨ ਮੁਸਲਿਮ ਲੀਗ-ਨਿਵਾਜ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਹਿਬਾਜ ਸ਼ਰੀਫ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਪਾਰਟੀ ਦੇ ਇਕ ਸਾਥੀ ਮੈਂਬਰ ਦੇ ਸੰਕ੍ਰਮਿਤ ਪਾਏ ਜਾਣ ਮਗਰੋਂ ਕੁਝ ਹੋਰ ਆਗੂਆਂ ਦਾ ਟੈਸਟ ਕਰਵਾਇਆ ਸੀ।

ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ 52 ਲੱਖ ਤੋਂ ਜ਼ਿਆਦਾ ਕੇਸ

ਸਮਾਚਾਰ ਏਜੰਸੀ ਰਾਈਟਰਜ਼ ਦੀ ਟੈਲੀ ਮੁਤਾਬਕ ਦੁਨੀਆਭਰ 'ਚ ਕੋਰੋਨਾ ਵਾਇਰਸ ਦੇ 52,10,636 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ 'ਚ 3,36,860 ਲੋਕਾਂ ਦੀ ਮੌਤ ਹੋ ਗਈ ਹੈ। 19,36,866 ਲੋਕ ਠੀਕ ਹੋ ਗਏ ਹਨ।

Posted By: Rajnish Kaur