ਇਸਲਾਮਾਬਾਦ, ਪੀਟੀਆਈ : ਪਾਕਿਸਤਾਨ 'ਚ ਸ਼ੁੱਕਰਵਾਰ ਨੂੰ 75 ਨਵੀਆਂ ਮੌਤਾਂ ਦਰਜ ਕੀਤੀਆਂ ਗਈ ਹਨ। ਪਿਛਲੇ 24 ਘੰਟਿਆਂ 'ਚ ਦੇਸ਼ 'ਚ 2,751 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ। ਹੁਣ ਇੱਥੇ ਪ੍ਰਭਾਵਿਤਾਂ ਦੀ ਗਿਣਤੀ 2 ਲੱਖ 43 ਹਜ਼ਾਰ ਦੇ ਪਾਰ ਪਹੁੰਚ ਗਈ ਹੈ। ਉੱਥੇ ਹੀ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 5,000 ਦੇ ਪਾਰ ਪਹੁੰਚ ਗਈ ਹੈ।

ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਅਨੁਸਾਰ, ਸਿੰਘ ਦੇਸ਼ ਦਾ ਪਹਿਲਾਂ ਪ੍ਰਾਂਤ ਬਣ ਗਿਆ ਹੈ ਜਿੱਥੇ ਕੋਰੋਨਾ ਵਾਇਰਸ ਰੋਗੀਆਂ ਦੀ ਗਿਣਤੀ 100,000 ਦਾ ਅੰਕੜਾ ਪਾਰ ਕਰ ਗਈ ਹੈ। ਮੰਤਰਾਲੇ ਨੇ ਦੱਸਿਆ ਕਿ 5,058 ਮਰੀਜਾਂ ਦੀ ਮੌਤ ਹੋਈ ਹੈ, ਜਦਕਿ 149,092 ਮਰੀਜ਼ ਠੀਕ ਹੋ ਗਏ ਹਨ ਉੱਥੇ ਹੀ ਹੋਰ 2,375 ਦੀ ਹਾਲਤ ਗੰਭੀਰ ਹੈ।

Posted By: Rajnish Kaur