ਇਸਲਾਮਾਬਾਦ, ਏਜੰਸੀ : ਪਾਕਿਸਤਾਨ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ਵਧ ਕੇ 909 ਹੋ ਗਈ ਹੈ, ਜਦਕਿ ਦੇਸ਼ ਵਿਚ ਸੰਕ੍ਰਮਣ ਨਾਲ ਇਕ ਡਾਕਟਰ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਦੱਖਣੀ ਪੂਰਬੀ ਸੂਬੇ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਸੰਕ੍ਰਮਿਤ ਹਨ। ਇੱਥੇ ਕੁੱਲ 410 ਮਰੀਜ਼ ਹਨ। ਡਾਨ ਦੀ ਰਿਪੋਰਟ ਮੁਤਾਬਿਕ ਸਿੰਧ ਦੇ ਬਾਹਰ ਪੰਜਾਬ ਦੇ ਪੂਰਬ 'ਚ ਸਥਿਤ ਸੂਬੇ 'ਚ ਸਭ ਤੋਂ ਵਧ ਮਾਮਲੇ ਦਰਜ ਕੀਤੇ ਗਏ ਹਨ। ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ 'ਚ 296 ਮਾਮਲੇ, ਉੱਤਰੀ-ਪੱਛਮੀ ਸੂਬੇ 'ਚ 78 ਮਾਮਲੇ ਦਰਜ ਕੀਤੇ ਗਏ ਹਨ, ਬਲੂਚਿਸਤਾਨ 'ਚ 110 ਜਦਕਿ ਰਾਜਧਾਨੀ ਇਸਲਾਮਾਬਾਦ 'ਚ 15 ਮਾਮਲੇ ਸਾਹਮਣੇ ਆਏ ਹਨ।

ਪਾਕਿਸਤਾਨ ਨੇ ਵਾਇਰਸ ਦਾ ਪਸਾਰ ਰੋਕਣ ਦੇ ਉਪਾਵਾਂ ਤਹਿਤ 26 ਮਾਰਚ ਤੋਂ ਸਾਰੀਆਂ ਘਰੇਲੂ ਉਡਾਨਾਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇੱਥੋਂ ਤਕ ਕਿ ਸਿੰਧ ਸੂਬੇ ਦੀ ਸਰਕਾਰ ਨੇ ਵਾਇਰਸ ਦਾ ਪਸਾਰਾ ਰੋਕਣ ਲਈ ਲਾਕਡਾਊਨ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਇਕ ਦੇਸ਼ਵਿਆਪੀ ਲਾਕਡਾਊਨ ਨਹੀਂ ਲਾਉਣਗੇ ਤੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਖ਼ੁਦ ਕਦਮ ਉਠਾਉਣ ਦੀ ਅਪੀਲ ਕਰਨਗੇ। ਦੇਸ਼ ਨੇ ਮੰਗਲਵਾਰ ਨੂੰ ਆਪਣੀ ਸੱਤਵੀਂ ਮੌਤ ਦੀ ਸੂਚਨਾ ਦਿੱਤੀ ਸੀ ਜਿਸ ਵਿਚ 57 ਸਾਲਾ ਇਕ ਮਰੀਜ਼ ਸ਼ਾਮਲ ਸੀ ਜਿਸ ਦਾ ਲਾਹੌਰ ਦੇ ਮਿਓ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।

Posted By: Seema Anand