v> ਕਾਬੁਲ, ਏਜੰਸੀ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਇਕ ਹਸਪਤਾਲ ਨੇੜੇ ਮੰਗਲਵਾਰ ਨੂੰ ਧਮਾਕਾ ਹੋ ਗਿਆ ਹੈ। ਇਹ ਜਾਣਕਾਰੀ ਇੱਥੇ ਸਥਾਨਕ ਨਿਊਜ਼ ਏਜੰਸੀ ਨੇ ਦਿੱਤੀ। ਇਹ ਹਸਪਤਾਲ ਪੱਛਮੀ ਕਾਬੁਲ ਦੇ ਪੀਡੀ-13 ਇਲਾਕੇ ਦੇ ਅਧੀਨ ਦਸ਼ਤ-ਏ-ਬਾਰਚੀ ਇਲਾਕੇ 'ਚ ਸਥਿਤ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਨੂੰ ਇਕ ਤੋਂ ਬਾਅਦ ਚਾਰ ਧਮਾਕੇ ਹੋਏ। ਇਹ ਧਮਾਕੇ ਪੀਡੀ-4 ਏਰੀਆ ਦੇ ਤਾਹੀਆ ਮਸਕਨ ਇਲਾਕੇ 'ਚ ਹੋਏ ਹਨ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਮਹੀਨੇ 'ਚ ਪੀਡੀ-5 ਸਥਿਤ ਮਾਰਸ਼ਲ ਫਹੀਮ ਮਿਲਿਟ੍ਰੀ ਐਕਡਮੀ 'ਤੇ ਹਮਲਾ ਹੋਇਆ ਸੀ। ਇਸ ਦੌਰਾਨ 5 ਫ਼ੌਜੀਆਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖ਼ਮੀ ਹੋਏ ਸਨ।

Posted By: Susheel Khanna