ਕਰਾਚੀ ,ਏਜੰਸੀ। ਪਾਕਿਸਤਾਨ 'ਚ ਘੱਟਗਿਣਤੀਆਂ 'ਤੇ ਹੋ ਰਹੇ ਜ਼ੁਲਮ ਦੀ ਇਕ ਹੋਰ ਤਾਜ਼ਾ ਤਸਵੀਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਸੂਬੇ 'ਚ ਘੋਟਕੀ ਇਲਾਕੇ ਦੀ ਇਕ ਹਿੰਦੂ ਲੜਕੀ ਲਰਕਾਨਾ ਦੇ ਅਸੀਫ਼ਾ ਮੈਡੀਕਲ ਡੈਂਟਲ ਕਾਲਜ 'ਚ ਆਪਣੇ ਹੋਸਟਲ ਦੇ ਕਮਰੇ 'ਚ ਕੱਲ੍ਹ ਮ੍ਰਿਤਕ ਪਾਈ ਗਈ। ਮੰਨਿਆ ਜਾ ਰਿਹਾ ਹੈ ਕਿ ਲੜਕੀ ਦੀ ਹੱਤਿਆ ਹੋਈ ਹੈ।

ਇਹ ਮਾਮਲਾ ਘੋਟਕੀ 'ਚ ਕੱਟੜਪੰਧੀ ਵੱਲੋਂ ਇਕ ਮੰਦਰ ਦੀ ਭੰਨਤੋੜ ਤੋਂ ਬਾਅਦ ਸਾਹਮਣੇ ਆਈ ਹੈ। ਇਹ ਪੂਰਾ ਵਿਵਾਦ ਹਾਈ ਸਕੂਲ ਦੇ ਇਕ ਹਿੰਦੂ ਅਧਿਆਪਕ 'ਤੇ ਈਸ਼ ਨਿੰਦਾ ਦੇ ਝੂਠੇ ਦੋਸ਼ਾਂ ਤੋਂ ਸ਼ੁਰੂ ਹੋਇਆ। ਇਸ ਸਬੰਧੀ ਕੱਟੜਪੰਧੀਆਂ ਨੇ ਸਕੂਲ ਤੇ ਮੰਦਰ 'ਤੇ ਹਮਲਾ ਕੀਤਾ ਤੇ ਤੋੜਭੰਨ ਕੀਤੀ।

ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼

ਜਾਣਕਾਰੀ ਅਨੁਸਾਰ ਬੀਡੀਐੱਸ ਦੀ ਆਖ਼ਰੀ ਸਾਲ ਦੀ ਵਿਦਿਆਰਥਣ ਨਿਮਰਤਾ ਚੰਦਾਨੀ ਸੋਮਵਾਰ ਨੂੰ ਆਪਣੇ ਕਮਰੇ 'ਚ ਮ੍ਰਿਤਕ ਪਾਈ ਗਈ। ਉਹ ਗਲ਼ੇ 'ਚ ਰੱਸੀ ਬੰਨ੍ਹੀ ਬਿਸਤਰ 'ਤੇ ਪਾਈ ਸੀ। ਕਾਲਜ ਪ੍ਰਸ਼ਾਸਨ ਇਸ ਨੂੰ ਖ਼ੁਦਕੁਸ਼ੀ ਦੱਸਣ ਦੀ ਕੋਸ਼ਿਸ ਕਰ ਰਹੀ ਹੈ। ਪਰ ਸਬੂਤ ਦੂਸਰੀ ਦਿਸ਼ਾ 'ਚ ਇਸ਼ਾਰਾ ਕਰ ਰਹੇ ਹਨ।

ਜਾਣ ਬਚਾਉਣ ਲਈ ਕਾਫ਼ੀ ਸੰਘਰਸ਼ ਕੀਤਾ

ਘਟਨਾਸਥਾਨ ਤੋਂ ਅਜਿਹੇ ਸਬੂਤ ਮਿਲੇ ਜਿਨ੍ਹਾਂ ਤੋਂ ਲਗਦਾ ਹੈ ਕਿ ਆਪਣੀ ਜਾਨ ਬਣਾਉਣ ਲਈ ਕਾਫ਼ੀ ਸੰਘਰਸ਼ ਕੀਤਾ। ਇਹੀ ਨਹੀਂ ਉਸ ਦਾ ਫੋਨ ਗਾਇਬ ਹੋ ਗਿਆ ਸੀ ਜਿਸ ਨੂੰ ਬਾਅਦ 'ਚ ਪੁਲਿਸ ਨੇ ਬਰਾਮਦ ਕੀਤਾ। ਸਵਾਲ ਉੱਠ ਰਹੇ ਹਨ ਕਿ ਜੇਕਰ ਲੜਕੀ ਨੇ ਆਤਮਹੱਤਿਆ ਕੀਤੀ ਹੈ ਤਾਂ ਉਸ ਦੀ ਲਾਸ਼ ਰੱਸੀ ਨਾਲ ਲਟਕਣ ਦੀ ਬਜਾਏ ਬਿਸਤਰ 'ਤੇ ਕਿਉਂ ਪਈ ਸੀ।

ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ

ਇਸ ਘਟਨਾ ਨਾਲ ਸਬੰਧਤ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਨਿਮਰਤਾ ਦੇ ਭਰਾ ਡਾ. ਵਿਸ਼ਾਲ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਹੈ ਕਿ ਉਸ ਦੇ ਗਲ਼ੇ 'ਚ ਰੱਸੀ ਦੇ ਨਿਸ਼ਾਨ ਸਨ। ਉਸ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਨਾ ਚਾਹੀਦਾ ਹੈ।

Posted By: Akash Deep