ਇਸਲਾਮਾਬਾਦ, ਏਐਨਆਈ : ਪਾਕਿਸਤਾਨ 'ਚ ਹਿੰਦੂਆਂ 'ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਇਕ ਹਿੰਦੂ ਪਰਿਵਾਰ ਮੁਸ਼ਕਿਲ 'ਚ ਪੈ ਗਿਆ ਹੈ। ਦਰਅਸਲ ਪੰਜਾਬ ਸੂਬੇ 'ਚ ਇਕ ਮਸਜਿਦ ਤੋਂ ਪੀਣ ਵਾਲਾ ਪਾਣੀ ਲਿਆਉਣ ਤੋਂ ਬਾਅਦ ਇਕ ਵਿਅਕਤੀ ਨੂੰ ਬੰਧਕ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਦਾ ਉਲੰਘਣ ਕੀਤਾ ਹੈ ਜਿਸ ਤਹਿਤ ਉਸ ਦਾ ਸ਼ੋਸ਼ਣ ਕੀਤਾ ਗਿਆ ਹੈ।

ਰਹੀਮਿਆਰ ਖਾਨ ਸ਼ਹਿਰ ਦਾ ਰਹਿਣ ਵਾਲਾ ਪੀੜਤ, ਨਹੀਂ ਦਰਜ ਹੋਈ ਸ਼ਿਕਾਇਤ

ਪੰਜਾਬ ਦੇ ਰਹੀਮਿਆਰ ਖਾਨ ਸ਼ਹਿਰ ਦੇ ਰਹਿਣ ਵਾਲੇ ਆਲਮ ਰਾਮ ਭੀਲ ਆਪਣੀ ਪਤਨੀ ਸਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇਕ ਖੇਤ 'ਚ ਕੱਚਾ ਕਪਾਹ ਚੁੱਕ ਰਹੇ ਸੀ। ਭੀਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਇਕ ਨਲਕੇ ਤੋਂ ਪੀਣ ਵਾਲਾ ਪਾਣੀ ਲੈਣ ਲਈ ਇਕ ਮਸਜਿਦ ਦੇ ਬਾਹਰ ਗਿਆ ਤਾਂ ਕੁਝ ਸਥਾਨਕ ਜ਼ਿੰਮੀਦਾਰਾਂ ਨੇ ਉਨ੍ਹਾਂ ਨੂੰ ਕੁੱਟਿਆ। ਡਾਨ ਅਖ਼ਬਾਰ ਇਸ ਦੀ ਜਾਣਕਾਰੀ ਦਿੰਦੇ ਹੋਏ ਹੋਇਆ ਕਿ ਜਦੋਂ ਪਰਿਵਾਰ ਕਪਾਹ ਨੂੰ ਉਤਾਰ ਕੇ ਘਰ ਪਰਤਿਆ ਤਾਂ ਜ਼ਿੰਮੀਦਾਰਾਂ ਨੇ ਉਨ੍ਹਾਂ ਨੂੰ ਆਪਣੇ ਆਊਟਹਾਊਸ 'ਚ ਬੰਧੀ ਬਣਾ ਲਿਆ ਤੇ ਮਸਜਿਦ ਦੀ ਪਵਿੱਤਰਤਾ ਦਾ ਉਲੰਘਣ ਕਰਨ ਲਈ ਉਨ੍ਹਾਂ ਦਾ ਫਿਰ ਤੋਂ ਸ਼ੋਸ਼ਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਹਮਲਾਵਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਸਥਾਨਕ ਸੰਸਦ ਮੈਂਬਰ ਨਾਲ ਸਬੰਧਿਤ ਸੀ।

Posted By: Ravneet Kaur