v> ਇਸਲਾਮਾਬਾਦ (ਰਾਇਟਰ) : ਪਾਕਿਸਤਾਨ ਦੀ ਹਵਾਈ ਫ਼ੌਜ ਦਾ ਇਕ ਐੱਫ-16 ਲੜਾਕੂ ਜਹਾਜ਼ ਬੁੱਧਵਾਰ ਨੂੰ ਰਾਜਧਾਨੀ ਇਸਲਾਮਾਬਾਦ ਵਿਚ ਦੁਰਘਟਨਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਇਹ ਦੁਰਘਟਨਾ 23 ਮਾਰਚ ਨੂੰ ਹੋਣ ਵਾਲੇ ਪਾਕਿਸਤਾਨ ਦਿਵਸ ਦੀ ਪਰੇਡ ਲਈ ਹੋ ਰਹੇ ਅਭਿਆਸ ਦੇ ਦੌਰਾਨ ਹੋਈ।

ਪਾਕਿਸਤਾਨੀ ਹਵਾਈ ਫ਼ੌਜ ਨੇ ਇਸਲਾਮਾਬਾਦ ਪਰੇਡ ਗਰਾਊਂਡ ਵਿਚ ਹੋਏ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਵਾਈ ਫ਼ੌਜ ਦੇ ਤਰਜਮਾਨ ਨੇ ਦੱਸਿਆ ਕਿ ਦੁਰਘਟਨਾਗ੍ਰਸਤ ਜਹਾਜ਼ ਵਿਚ ਸਿਰਫ਼ ਇਕ ਪਾਇਲਟ ਮੌਜੂਦ ਸੀ। ਸਾਹਮਣੇ ਆਈ ਘਟਨਾ ਦੀ ਵੀਡੀਓ ਵਿਚ ਦਿਖ ਰਿਹਾ ਹੈ ਕਿ ਅਮਰੀਕਾ ਵਿਚ ਬਣਿਆ ਐੱਫ-16 ਜਹਾਜ਼ ਅਚਾਨਕ ਅਸਮਾਨ ਤੋਂ ਸਿੱਧੇ ਪਰੇਡ ਗਰਾਊਂਡ ਵਿਚ ਜਾ ਡਿੱਗਾ। ਹਰ ਸਾਲ 23 ਮਾਰਚ ਨੂੰ ਮਨਾਏ ਜਾਣ ਵਾਲੇ ਪਾਕਿਸਤਾਨ ਦਿਵਸ ਮੌਕੇ ਪਾਕਿ ਹਵਾਈ ਫ਼ੌਜ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਦੀ ਹੈ। ਇਸ ਤਹਿਤ ਇਹ ਲੜਾਕੂ ਜਹਾਜ਼ ਵੀ ਅਭਿਆਸ ਵਿਚ ਜੁਟਿਆ ਹੋਇਆ ਸੀ।

Posted By: Rajnish Kaur