ਕਾਬੁਲ, ਜੇਐੱਨਐੱਨ : ਅਫ਼ਗਾਨਿਸਤਾਨ ਦੇ ਜਲਾਲਾਬਾਦ ’ਚ ਬੰਬ ਧਮਾਕੇ ਦੀ ਖ਼ਬਰ ਆ ਰਹੀ ਹੈ। ਸਥਾਨਿਕ ਮੀਡੀਆ ਅਨੁਸਾਰ ਪੀਡੀ 13 ਇਲਾਕੇ ’ਚ ਇਕ ਇਮਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ ਬਲਾਸ ਹੋਇਆ। ਜਾਣਕਾਰੀ ਅਨੁਸਾਰ ਧਮਾਕੇ ਦੀ ਲਪੇਟ ’ਚ ਆਉਣ ਨਾਲ 20 ਲੋਕ ਜ਼ਖ਼ਮੀ ਹੋ ਗਏ ਹਨ। ਫ਼ਿਲਹਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ।

ਅਫ਼ਗਾਨਿਸਤਾਨ ਦੇ ਟੋਲੋ ਨਿਊਜ਼ ਨੇ ਨੰਗਰਹਾਰ ਸੂਬੇ ਦੇ ਸਥਾਨਿਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਜਲਾਲਾਬਾਦ ਦੇ ਪੀਡੀ 6 ’ਚ ਸੜਕ ਕਿਨਾਰੇ ਲਗਾਏ ਗਏ ਆਈਈਡੀ ਦੀ ਲਪੇਟ ’ਚ ਤਾਲਿਬਾਨ ਦੇ ਵਾਹਨ ਆ ਗਏ। ਦੱਸਿਆ ਜਾ ਰਿਹਾ ਹੈ ਕਿ ਲਗਪਗ 20 ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

Posted By: Sarabjeet Kaur