ਨਵੀਂ ਦਿੱਲੀ, ਆਨਲਾਈਨ ਡੈਸਕ: ਪਾਕਿਸਤਾਨ 'ਚ ਇਕ ਬੱਕਰੀ ਨੇ ਇਕ ਅਨੋਖੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੇ ਕੰਨ ਲਗਪਗ 19 ਇੰਚ ਯਾਨੀ 46 ਸੈਂਟੀਮੀਟਰ ਲੰਬੇ ਹਨ। ਇਸ ਬੱਕਰੀ ਦੇ ਬੱਚੇ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਜਾ ਸਕਦਾ ਹੈ। ਬੱਕਰੀ ਦੇ ਬੱਚੇ ਦਾ ਨਾਂ ਸਿੰਬਾ ਹੈ। ਇਸ ਦਾ ਜਨਮ 5 ਜੂਨ ਨੂੰ ਸਿੰਧ ਸੂਬੇ ਦੇ ਰਹਿਣ ਵਾਲੇ ਮੁਹੰਮਦ ਹਸਨ ਨਰੇਜੋ ਦੇ ਘਰ ਹੋਇਆ ਸੀ।

Posted By: Sandip Kaur