ਇਸਲਾਮਾਬਾਦ (ਏਐੱਨਆਈ) : ਖੁਸ਼ਾਮਦ ਅਤੇ ਖਿਦਮਤ ਦੇ ਨਾਲ ਆਰਥਿਕ ਲਾਭ ਕਮਾਉਣ ਦੇ ਉਦੇਸ਼ ਨਾਲ ਪਾਕਿਸਤਾਨ ਦੀ ਸਰਕਾਰ ਬਹਿਰੀਨ ਦੇ ਸ਼ਾਹੀ ਪਰਿਵਾਰ ਦੀ ਬਲੋਚਿਸਤਾਨ ਯਾਤਰਾ ਦੀ ਤਿਆਰੀ ਕਰ ਰਹੀ ਹੈ। ਸ਼ਾਹੀ ਪਰਿਵਾਰ ਇੱਥੇ ਅਲੋਪ ਹੋ ਰਹੇ ਹੌਬਾਰਾ ਬਸਟਰਡ ਦੇ ਸ਼ਿਕਾਰ ਲਈ 22 ਜਨਵਰੀ ਤੋਂ 24 ਜਨਵਰੀ ਤਕ ਰਹੇਗਾ। ਸ਼ਾਹੀ ਪਰਿਵਾਰ ਤੋਂ ਆਉਣ ਵਾਲਿਆਂ ਿੁਵਚ ਬਹਿਰੀਨ ਦੇ ਰਾਜਾ ਹਮਦ-ਬਿਨ-ਈਸਾ-ਬਿਨ-ਸਲਮਾਨ-ਅਲ ਖ਼ਲੀਫਾ ਅਤੇ ਆਬੂਧਾਬੀ ਦੇ ਕਰਾਊਨ ਪਿ੍ਰੰਸ ਮੁਹੰਮਦ-ਬਿਨ-ਜ਼ਾਇਦ-ਅਲ ਰਹਿਮਾਨ ਹਨ। ਉਨ੍ਹਾਂ ਦੀ ਇਹ ਨਿੱਜੀ ਯਾਤਰਾ ਹੋਵੇਗੀ।

ਹੌਬਾਰਾ ਬਸਟਰਡ ਅੰਤਰਰਾਸ਼ਟਰੀ ਪੱਧਰ 'ਤੇ ਅਲੋਪ ਹੋ ਰਹੇ ਪੰਛੀਆਂ ਦੀ ਸ਼੍ਰੇਣੀ ਵਿਚ ਸ਼ਾਮਲ ਹੈ। ਇਸ ਦਾ ਸ਼ਿਕਾਰ ਕਰਨ ਦੀ ਪਾਕਿਸਤਾਨ ਵਿਚ ਵੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਪਾਕਿਸਤਾਨ ਨੇ ਖਾੜੀ ਦੇਸ਼ਾਂ ਦੇ ਵਿਸ਼ੇਸ਼ ਲੋਕਾਂ ਲਈ ਇਨ੍ਹਾਂ ਦੇ ਸ਼ਿਕਾਰ ਦਾ ਸਪੈਸ਼ਲ ਪਰਮਿਟ ਜਾਰੀ ਕੀਤਾ ਹੈ। ਇਸ ਤੋਂ ਪਹਿਲੇ ਪਾਕਿਸਤਾਨ ਵਿਚ 10 ਸਾਲ ਦੇ ਬੱਚੇ ਅਹਿਮਦ ਹਸਨ ਨੇ ਇਸਲਾਮਾਬਾਦ ਹਾਈ ਕੋਰਟ ਵਿਚ ਫਾਲਕਨ ਪੰਛੀ ਦੇ ਸ਼ਿਕਾਰ 'ਤੇ ਵੀ ਪਾਬੰਦੀ ਲਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ। ਦਰਅਸਲ ਪਾਕਿਸਤਾਨ ਵਿਚ ਸ਼ਿਕਾਰ ਦੇ ਮਾਮਲੇ ਵਿਚ ਕਾਇਦੇ-ਕਾਨੂੰਨ ਦਾ ਕੋਈ ਵਜੂਦ ਨਹੀਂ ਹੈ। ਇੱਥੋਂ ਦੇ ਹਾਲਾਤ ਇਹ ਹਨ ਕਿ ਮਾਰਖੋਰ (ਘੁਮਾਉਦਾਰ ਸਿੰਗ ਵਾਲੀ ਬੱਕਰੀ) ਦਾ ਸ਼ਿਕਾਰ ਵੀ ਮੋਟਾ ਧਨ ਲੈ ਕੇ ਕਰਾਇਆ ਜਾਂਦਾ ਹੈ ਜਦਕਿ ਮਾਰਖੋਰ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਹਰ ਸਾਲ ਖਾੜੀ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ ਹੌਬਾਰਾ ਬਸਟਰਡ ਦੇ ਸ਼ਿਕਾਰ ਦੀ ਇਜਾਜ਼ਤ ਦਿੰਦਾ ਹੈ। ਇਸ ਵਾਰ ਉਸ ਨੇ ਬਹਿਰੀਨ ਅਤੇ ਹੋਰ ਖਾੜੀ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ 100-100 ਹੌਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਹੌਬਾਰਾ ਬਸਟਰਡ ਨੂੰ ਭਾਰਤ ਵਿਚ ਸੋਨ ਚਿੜੀਆ ਅਤੇ ਪਾਕਿਸਤਾਨ ਵਿਚ ਤਲੋਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।