style="text-align: justify;"> ਇਸਲਾਮਾਬਾਦ : ਪਾਕਿਸਤਾਨ ਦੀ ਜੇਲ੍ਹ 'ਚ ਸਜ਼ਾ ਪੂਰੀ ਹੋਣ ਪਿੱਛੋਂ ਵੀ ਬੰਦ ਚੱਲ ਰਹੇ ਆਪਣੇ ਚਾਰ ਨਾਗਰਿਕਾਂ ਦੀ ਰਿਹਾਈ ਲਈ ਭਾਰਤ ਨੇ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਪਾਕਿ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ ਇਸ ਸਿਲਸਿਲੇ 'ਚ ਇਸਲਾਮਾਬਾਦ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ।

ਵਕੀਲ ਮਲਿਕ ਸ਼ਾਹ ਨਵਾਜ਼ ਰਾਹੀਂ ਦਾਖ਼ਲ ਪਟੀਸ਼ਨ 'ਚ ਚਾਰ ਭਾਰਤੀ ਬਿਰਚੂ, ਬੰਗ ਕੁਮਾਰ, ਸਤੀਸ਼ ਭਗ ਅਤੇ ਸੋਨੂ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਚਾਰਾਂ ਨੂੰ ਪਾਕਿ 'ਚ ਜਾਸੂਸੀ ਅਤੇ ਅੱਤਵਾਦ ਫੈਲਾਉਣ ਦੇ ਦੋਸ਼ 'ਚ ਫ਼ੌਜ ਦੀ ਅਦਾਲਤ ਨੇ ਸਜ਼ਾ ਦਿੱਤੀ ਸੀ ਜੋ ਇਨ੍ਹਾਂ ਨੇ ਪੂਰੀ ਕਰ ਲਈ ਹੈ। ਅਦਾਲਤ ਨੇ ਸਰਕਾਰ ਤੋਂ ਇਸ ਲਈ ਜਵਾਬ ਮੰਗਿਆ ਹੈ।