ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅੱਤਵਾਦੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿਚ ਪੁਲਿਸ ਬਲ ਦੇ ਚਾਰ ਅਧਿਕਾਰੀ ਅਤੇ ਇਕ ਸ਼ਹਿਰੀ ਮਾਰਿਆ ਗਿਆ। ਇਹ ਅਧਿਕਾਰੀ ਰਾਜਨਪੁਰ ਜ਼ਿਲ੍ਹੇ ਦੇ ਅਰਬੀ ਤਾਬਾ ਇਲਾਕੇ ਵਿਚੋਂ ਐਤਵਾਰ ਦੇਰ ਰਾਤ ਇਕ ਵਾਹਨ ਰਾਹੀਂ ਲੰਘ ਰਹੇ ਸਨ ਕਿ ਅੱਤਵਾਦੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਮਿ੍ਤਕਾਂ ਵਿਚ ਦੋ ਪੁਲਿਸ ਅਧਿਕਾਰੀ, ਦੋ ਇੰਟੈਲੀਜੈਂਸ ਅਧਿਕਾਰੀ ਅਤੇ ਇਕ ਸ਼ਹਿਰੀ ਸ਼ਾਮਲ ਹੈ। ਕਿਸੇ ਵੀ ਅੱਤਵਾਦੀ ਧੜੇ ਨੇ ਹੁਣ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।